ਮੱਦਾਂਅਤੇਸ਼ਰਤਾਂ

InMyLanguage.org ਦੀ ਵਰਤੋਂ ਕਰਕੇ, ਤੁਸੀਂ ਹੇਠਾਂ ਦਿੱਤੇ ਪੈਰ੍ਹਿਆਂ ਵਿੱਚ ਦਿੱਤੀਆਂ ਵਰਤੋਂ ਦੀਆਂ ਮਦਾਂ ਦੇ ਤਾਜ਼ੇ ਸੰਸਕਰਣ ਜਾਂ ਇਹਨਾਂ ਵਿੱਚ ਬਾਅਦ ਵਿੱਚ ਕੀਤੀਆਂ ਜਾਣ ਵਾਲੀਆਂ ਕਿਸੇ ਵੀ ਸੋਧਾਂ ਦੀ ਪਾਲਣਾ ਕਰਨ ਲਈ ਸਹਿਮਤ ਹੋ ਰਹੇ ਹੋ:

1. ਕਾਪੀਰਾਈਟ ਅਤੇ ਸਾਮਗਰੀਆਂ ਦਾ ਇਸਤੇਮਾਲ

ਇਸ ਵੈੱਬਸਾਈਟ ਵਿੱਚ ਸ਼ਾਮਲ ਸਾਰੀਆਂ ਸਮੱਗਰੀਆਂ ਕਾਪੀਰਾਈਟ, ਟਰੇਡਮਾਰਕ ਅਤੇ ਹੋਰ ਕਾਨੂੰਨਾਂ ਦੁਆਰਾ ਸੁਰੱਖਿਅਤ ਹਨ ਅਤੇ ਇਹ ਓਂਟੈਰੀਓ ਕੌਂਸਲ ਆਫ ਏਜੰਸੀਜ ਸਰਵਿੰਗ ਇਮੀਗਰੈਂਟਸ (Ontario Council of Agencies Serving Immigrants) ਦੀ ਜਾਇਦਾਦ ਹਨ ਜਿਸਨੂੰ ਹੁਣ ਅੱਗੇ ਜਾਕੇ “OCASI” ਲਿਖਿਆ ਜਾਵੇਗਾ, ਜਦ ਤੱਕ ਕਿ ਕੁਝ ਹੋਰ ਨੋਟ ਨਾ ਕੀਤਾ ਗਿਆ ਹੋਵੇ। ਅਜਿਹੀਆਂ ਸਮੱਗਰੀਆਂ ਦੀ ਅਣਅਧਿਕਾਰਿਤ ਵਰਤੋਂ ਕਾਪੀਰਾਈਟ, ਟਰੇਡਮਾਰਕ ਅਤੇ ਹੋਰ ਕਾਨੂੰਨਾਂ ਦੀ ਉਲੰਘਣਾ ਕਰ ਸਕਦੀ ਹੈ। ਕਾਪੀਰਾਈਟ ਬਾਰੇ ਹੋਰ ਜਾਣਕਾਰੀ ਏਥੇ ਦੇਖੋ।

2. ਬੇਦਾਅਵੇ

ਹਾਲਾਂਕਿ ਇਸ ਵੈੱਬਸਾਈਟ ‘ਤੇ ਦਿੱਤੀ ਗਈ ਜਾਣਕਾਰੀ ਉਹਨਾਂ ਸਰੋਤਾਂ ਤੋਂ ਪ੍ਰਾਪਤ ਜਾਂ ਇਕੱਠੀ ਕੀਤੀ ਗਈ ਹੈ ਜਿੰਨ੍ਹਾਂ ਨੂੰ ਅਸੀਂ ਭਰੋਸੇਯੋਗ ਮੰਨਦੇ ਹਾਂ, ਫਿਰ ਵੀ OCASI ਅਜਿਹੀ ਕਿਸੇ ਵੀ ਜਾਣਕਾਰੀ ਜਾਂ ਅੰਕੜਿਆਂ (ਤੱਥਾਂ)  ਦੀ ਦਰੁਸਤਤਾ, ਪ੍ਰਮਾਣਕਤਾ, ਇਹਨਾਂ ਦੇ ਸਮੇਂ ਸਿਰ ਹੋਣ ਜਾਂ ਇਹਨਾਂ ਦੇ ਪੂਰੇ ਹੋਣ ਬਾਰੇ ਕੋਈ ਵਰੰਟੀ ਨਹੀਂ ਦਿੰਦੀ।  ਇਸ ਵੈੱਬਸਾਈਟ ਵਿਚਲੀ ਜਾਣਕਾਰੀ ਦਾ ਸੰਕਲਨ ਕਰਨ ਵਿੱਚ OCASI ਨੇ ਵਾਜਬ ਧਿਆਨ ਅਤੇ ਮੁਹਾਰਤ ਦੀ ਵਰਤੋਂ ਕੀਤੀ ਹੈ ਪਰ ਫਿਰ ਵੀ ਹੋ ਸਕਦਾ ਹੈ ਇਸ ਵੈੱਬਸਾਈਟ ਵਿੱਚ ਟਾਈਪ ਨਾਲ ਸਬੰਧਿਤ ਉਕਾਈਆਂ ਜਾਂ ਤਕਨੀਕੀ ਅਸ਼ੁੱਧੀਆਂ ਹੋਣ।  ਜਾਣਕਾਰੀ ਨੂੰ ਬਿਨਾਂ ਨੋਟਿਸ ਦਿੱਤੇ ਬਦਲਿਆ ਜਾਂ ਨਵੀਨਤਮ ਕੀਤਾ ਜਾ ਸਕਦਾ ਹੈ। OCASI ਇਸ ਵੈੱਬਸਾਈਟ ਦੇ ਵਿਸ਼ੇ ਵਿੱਚ ਬਿਨਾਂ ਨੋਟਿਸ ਦਿੱਤਿਆਂ ਸੁਧਾਰ ਅਤੇ/ਜਾਂ ਤਬਦੀਲੀਆਂ ਵੀ ਕਰ ਸਕਦੀ ਹੈ।

ਕਿਸੇ ਵੀ ਤੀਜੀ ਧਿਰ ਦੀਆਂ ਵੈੱਬਸਾਈਟਾਂ ਜਿੰਨ੍ਹਾਂ ਤੱਕ ਇਸ ਵੈੱਬਸਾਈਟ ਦੇ ਰਾਹੀਂ ਪਹੁੰਚ ਕੀਤੀ ਜਾ ਸਕਦੀ ਹੈ, ਕੇਵਲ ਅਜਿਹੀ ਤੀਜੀ ਧਿਰ ਦੀ ਜਿੰਮੇਵਾਰੀ ਤਹਿਤ ਆਉਂਦੀਆਂ ਹਨ ਜੋ ਵੈੱਬਸਾਈਟ ਨੂੰ ਪੋਸਟ ਕਰ ਰਹੀ ਹੈ। ਅਜਿਹੀਆਂ ਤੀਜੀ ਧਿਰ ਦੀਆਂ ਵੈੱਬਸਾਈਟਾਂ ‘ਤੇ ਦਿੱਤੀ ਜਾਣਕਾਰੀ ਜਾਂ ਅੰਕੜਿਆਂ ਦੀ ਦਰੁਸਤਤਾ, ਪ੍ਰਮਾਣਕਤਾ, ਇਸਦੇ ਸਮੇਂ ਸਿਰ ਹੋਣ ਜਾਂ ਇਸਦੇ ਪੂਰਾ ਹੋਣ ਬਾਰੇ OCASI ਕੋਈ ਵਰੰਟੀ ਨਹੀਂ ਦਿੰਦੀ।  ਅਜਿਹੀਆਂ ਤੀਜੀਆਂ ਧਿਰਾਂ ਦੀਆਂ ਵੈੱਬਸਾਈਟਾਂ ਵਿੱਚ ਮੌਜੂਦਦ ਕਿਸੇ ਵੀ ਸਮੱਗਰੀਆਂ , ਹਦਾਇਤਾਂ, ਜਾਣਕਾਰੀ, ਢੰਗ-ਤਰੀਕਿਆਂ ਜਾਂ ਵਿਚਾਰਾਂ ਦੀ ਵਰਤੋਂ ਜਾਂ ਚਲਨ ਕਰਕੇ ਵਿਅਕਤੀਆਂ ਜਾਂ ਜਾਇਦਾਦ ਨੂੰ ਹੋਣ ਵਾਲੇ ਕਿਸੇ ਵੀ ਨੁਕਸਾਨ ਜਾਂ ਸੱਟ ਵਾਸਤੇ ਜਾਂ ਕਿਸੇ ਵੀ ਗਲਤੀਆਂ ਅਤੇ ਉਕਾਈਆਂ ਵਾਸਤੇ OCASI ਕੋਈ ਜਿੰਮੇਵਾਰੀ ਨਹੀਂ ਲੈਂਦੀ।  ਇਸ ਜਾਣਕਾਰੀ ‘ਤੇ ਭਰੋਸਾ ਕਰਨ ਵਾਲੇ ਇਸਤੇਮਾਲਕਰਤਾਵਾਂ ਨੂੰ ਇਸ ਜਾਣਕਾਰੀ ਦੇ ਸਰੋਤ ਨਾਲ ਸਿੱਧੇ ਰੂਪ ਵਿੱਚ ਸਲਾਹ ਮਸ਼ਵਰਾ ਕਰਨਾ ਚਾਹੀਦਾ ਹੈ।

ਇਹ ਤੱਥ ਕਿ OCASI ਨੇ ਅਜਿਹੀ ਤੀਜੀ ਧਿਰ ਦੀਆਂ ਵੈੱਬਸਾਈਟਾਂ ਨੂੰ ਲਿੰਕ ਪ੍ਰਦਾਨ ਕੀਤਾ ਹੈ, ਅਜਿਹੀਆਂ ਵੈੱਬਸਾਈਟਾਂ, ਇਹਨਾਂ ਦੇ ਮਾਲਕਾਂ ਜਾਂ ਪ੍ਰਦਾਨ ਕਰਨ ਵਾਲਿਆਂ ਦੇ ਸਬੰਧ ਵਿੱਚ OCASI ਦਾ ਸਮਰਥਨ, ਅਖਤਿਆਰਕਰਨ, ਸਪਾਂਸਰਸ਼ਿਪ ਜਾਂ ਸੰਬੰਧ ਨਹੀਂ ਹੈ। OCASI ਇਹਨਾਂ ਲਿੰਕਾਂ ਨੂੰ ਕੇਵਲ ਹਵਾਲਿਆਂ ਵਜੋਂ ਅਤੇ ਇੱਕ ਸੁਵਿਧਾ ਵਜੋਂ ਪ੍ਰਦਾਨ ਕਰ ਰਹੀ ਹੈ ਤਾਂ ਜੋ ਹੋਰ ਇੰਟਰਨੈੱਟ ਵਸੀਲਿਆਂ ਨੂੰ ਲੱਭਣ ਵਿੱਚ ਤੁਹਾਡੀ ਮਦਦ ਕੀਤੀ ਜਾ ਸਕੇ।

ਇਸ ਵੈੱਬਸਾਈਟ ‘ਤੇ ਦਿੱਤੀ ਜਾਣਕਾਰੀ “ਜਿੱਥੇ ਹੈ’ ਦੇ ਆਧਾਰ ‘ਤੇ ਹੈ ਅਤੇ ਬਿਨਾਂ ਕਿਸੇ ਕਿਸਮ ਦੀ ਵਰੰਟੀ ਦੇ ਹੈ ਚਾਹੇ ਇਹ ਸਪੱਸ਼ਟ ਹੋਵੇ ਜਾਂ ਸੰਕੇਤਕ, ਜਿਸ ਵਿੱਚ ਬਾਜ਼ਾਰੀਕਰਨ ਦੀ ਯੋਗਤਾ , ਕਿਸੇ ਵਿਸ਼ੇਸ਼ ਮਕਸਦ ਵਾਸਤੇ ਫਿੱਟਨੈੱਸ ਅਤੇ ਗੈਰ-ਉਲੰਘਣਾ ਜਾਂ ਮਲਕੀਅਤ ਦੀਆਂ ਸੰਕੇਤਕ ਵਰੰਟੀਆਂ ਵੀ ਸ਼ਾਮਲ ਹਨ ਪਰ ਇਹ ਏਥੋਂ ਤੱਕ ਹੀ ਸੀਮਤ ਨਹੀਂ ਹੈ।

OCASI ਕਿਸੇ ਵੀ ਕਿਸਮ ਦੇ ਨੁਕਸਾਨਾਂ ਵਾਸਤੇ ਕੋਈ ਜਿੰਮੇਵਾਰੀ ਨਹੀਂ ਲੈਂਦੀ, ਸਮੇਤ ਬਿਨਾਂ ਸੀਮਾ, ਅਸਿੱਧੇ, ਵਿਸ਼ੇਸ਼, ਪਰਿਣਾਮਸਰੂਪ, ਦੰਡਾਤਮਕ ਜਾਂ ਘਟਨਾਤਮਕ ਨੁਕਸਾਨਾਂ ਦੇ, ਖੁੰਝ ਗਏ ਨਫਿਆਂ, ਮਾਲੀਏ, ਵਰਤੋਂ, ਕਾਰੋਬਾਰੀ ਵਿਘਨਾਂ, ਤੁਹਾਡੀ ਜਾਣਕਾਰੀ ਦਾ ਰੱਖ ਰਖਾਓ ਕਰਨ ਵਾਲੀਆਂ ਪ੍ਰਣਾਲੀਆਂ ਜਾਂ ਕਿਸੇ ਹੋਰ ਤਰਾਂ ਨਾਲ ਪ੍ਰੋਗਰਾਮਾਂ ਜਾਂ ਅੰਕੜਿਆਂ ਦੀ ਹਾਨੀ ਦੇ, ਚਾਹੇ ਇਹਨਾਂ ਨੂੰ ਠੇਕੇ ਵਿੱਚ ਜਾਂ ਸਮਾਜਕ ਅਪਰਾਧ ਦੁਆਰਾ ਲਿਆਂਦਾ ਗਿਆ ਹੋਵੇ, ਜੋ ਇਸ ਵੈੱਬਸਾਈਟ ਤੋਂ ਜਾਂ ਇਸ ਨਾਲ ਜੁੜੇ ਹੋਣ ਕਰਕੇ ਪੈਦਾ ਹੁੰਦੇ ਹਨ, ਇਸ ਵੈੱਬਸਾਈਟ ਦੀ ਵਰਤੋਂ ਕਰ ਸਕਣ ਵਿੱਚ ਅਯੋਗਤਾ ਕਰਕੇ ਪੈਦਾ ਹੁੰਦੇ ਹਨ ਜਾਂ ਇਸ ਵੈੱਬਸਾਈਟ ਵਿੱਚ ਜਾਂ ਇਸ ਨਾਲ ਲਿੰਕ ਕੀਤੀ ਕਿਸੇ ਵੈੱਬਸਾਈਟ ਵਿੱਚ ਦਿੱਤੀਆਂ ਜਾਂ ਇਸਦੇ ਰਾਹੀਂ ਪਹੁੰਚ ਕੀਤੀਆਂ ਜਾਂਦੀਆਂ ਸਮੱਗਰੀਆਂ ਦੀ ਵਰਤੋਂ (ਜਿਸ ਵਿੱਚ ਇਸਤੇਮਾਲਕਰਤਾ ਵੱਲੋਂ ਮੇਰੀ ਸੈਟਲਮੈਂਟ ਸੇਵਾ ਜ਼ਰੀਏ ਪੇਸ਼ ਕੀਤੇ ਵਿਸ਼ੇ ਸ਼ਾਮਲ ਹੁੰਦੇ ਹਨ) ਇਹਨਾਂ ‘ਤੇ ਭਰੋਸਾ ਕਰਨ ਜਾਂ ਇਹਨਾਂ ਦੇ ਪ੍ਰਦਰਸ਼ਨ ਦੀ ਵਜਹ ਕਰਕੇ ਹੁੰਦੇ ਹਨ, ਚਾਹੇ OCASI ਨੂੰ ਅਜਿਹੇ ਨੁਕਸਾਨਾਂ ਦੀ ਸੰਭਾਵਨਾ ਬਾਰੇ ਸਪੱਸ਼ਟ ਰੂਪ ਵਿੱਚ ਸਲਾਹ ਦਿੱਤੀ ਗਈ ਹੋਵੇ।

3. ਪਰਦੇਦਾਰੀ

ਅਸੀਂ ਤੁਹਾਡੀ ਪਰਦੇਦਾਰੀ ਨੂੰ ਗੰਭੀਰਤਾ ਨਾਲ ਲੈਂਦੇ ਹਾਂ। ਕਿਰਪਾ ਕਰਕੇ ਸਾਡੀ ਸਮੁੱਚੀ ਨਿੱਜਤਾ ਦੀ ਨੀਤੀ ਨੂੰ ਪੜ੍ਹੋ।

4. ਅਧਿਕਾਰ ਖੇਤਰ

ਤੁਹਾਡੇ ਯਾਨੀ ਇਸਤੇਮਾਲਕਰਤਾ ਅਤੇ OCASI ਵਿਚਕਾਰ ਇਸ ਸਮਝੌਤੇ ਦੀ ਨਿਗਰਾਨੀ ਓਂਟੈਰੀਓ ਪ੍ਰੋਵਿਨਸ ਦੇ ਕਾਨੂੰਨਾਂ ਅਤੇ ਏਥੇ ਲਾਗੂ ਹੋਣ ਵਾਲੇ ਕੈਨੇਡਾ ਦੇ ਕਾਨੂੰਨਾਂ ਅਨੁਸਾਰ ਕੀਤੀ ਜਾਵੇਗੀ ਅਤੇ ਇਹਨਾਂ ਅਨੁਸਾਰ ਹੀ ਇਸਦਾ ਮਤਲਬ ਕੱਢਿਆ ਜਾਵੇਗਾ।  ਤੁਸੀਂ ਏਥੇ ਇਸ ਸਮਝੌਤੇ ਨਾਲ ਸਬੰਧਿਤ ਕਿਸੇ ਵੀ ਕਾਨੂੰਨੀ ਕਾਰਵਾਈ ਵਿੱਚ ਓਂਟੈਰੀਓ ਪ੍ਰੋਵਿਨਸ ਦੀਆਂ ਅਦਾਲਤਾਂ ਦੇ ਗੈਰ-ਨਿਵੇਕਲੇ ਅਧਿਕਾਰ ਖੇਤਰ ਨਾਲ ਸਹਿਮਤੀ ਅਤੇ ਸਪੁਰਦਗੀ ਜ਼ਾਹਰ ਕਰ ਰਹੇ ਹੋ।   

5. ਸਮੁੱਚਾ ਇਕਰਾਰਨਾਮਾ

ਇਹ ਸਮਝੌਤਾ ਤੁਹਾਡੇ ਅਤੇ OCASI ਵਿਚਕਾਰ ਹਥਲੇ ਮਾਮਲੇ ਨਾਲ ਸਬੰਧਿਤ ਸਮੁੱਚਾ ਸਮਝੌਤਾ ਹੈ ਅਤੇ ਇਹ ਏਥੇ ਦਿੱਤੀਆਂ ਧਿਰਾਂ ਵਿਚਕਾਰ ਅਤੇ ਇਹਨਾਂ ਨਾਲ ਸਬੰਧਿਤ ਕਿਸੇ ਵੀ ਪਹਿਲਾਂ ਦੀਆਂ ਰਜ਼ਾਮੰਦੀਆਂ ਅਤੇ ਸਮਝੌਤਿਆਂ ਨੂੰ ਰੱਦ ਕਰਦਾ ਅਤੇ ਉਹਨਾਂ ਦੀ ਥਾਂ ਲੈਂਦਾ ਹੈ। ਇਸ ਸਮਝੌਤੇ ਵਿੱਚ ਵਿਸਥਾਰ ਨਾਲ ਦੱਸੇ ਗਏ ਤੱਥਾਂ ਤੋਂ ਬਗੈਰ, ਦੋਨਾਂ ਧਿਰਾਂ ਵਿਚਕਾਰ ਕੋਈ ਵੀ ਸਪੱਸ਼ਟ, ਸੰਕੇਤਕ ਜਾਂ ਵਿਧਾਨਕ ਪ੍ਰਤੀਨਿਧਤਾਵਾਂ, ਵਰੰਟੀਆਂ, ਫਾਰਮ, ਸ਼ਰਤਾਂ, ਵਚਨ ਜਾਂ ਕੋਈ ਸਹਿਭਾਗੀ ਸਮਝੌਤੇ ਨਹੀਂ ਹਨ।