ਨਿੱਜਤਾ ਦੀਨੀਤੀ

ਜਦ ਵੀ ਤੁਸੀਂ InMyLanguage.org ਵੈੱਬਸਾਈਟ ਦੇਖਦੇ ਹੋ ਤਾਂ ਤੁਹਾਡੇ ਵਾਸਤੇ ਇਹ ਜਾਣਨਾ ਮਹੱਤਵਪੂਰਨ ਹੈ ਕਿ ਤੁਹਾਡੀ ਪਰਦੇਦਾਰੀ ਸਾਡੇ ਵਾਸਤੇ ਮਹੱਤਵਪੂਰਨ ਹੈ। ਇਹ ਪੰਨਾ ਓਂਟੈਰੀਓ ਕੌਂਸਲ ਆਫ ਏਜੰਸੀਜ ਸਰਵਿੰਗ ਇਮੀਗਰੈਂਟਸ (Ontario Council of Agencies Serving Immigrants), ਜਿਸਨੂੰ ਅੱਗੇ ਚੱਲਕੇ "OCASI” ਲਿਖਿਆ ਜਾਵੇਗਾ, ਦੀਆਂ ਪਰਦੇਦਾਰੀ ਨਾਲ ਸਬੰਧਿਤ ਮਾਮਲਿਆਂ ਬਾਰੇ ਨੀਤੀਆਂ ਦੇ ਵਿਸਥਾਰ ਦੱਸਦਾ ਹੈ।

ਆਮ ਬਿਆਨ

OCASI ਨਾ ਤਾਂ ਆਪਣੇ ਇਸਤੇਮਾਲਕਰਤਾਵਾਂ ਬਾਰੇ ਨਿੱਜੀ ਜਾਣਕਾਰੀ ਇਕੱਠੀ ਕਰਦਾ ਹੈ ਅਤੇ ਨਾ ਹੀ ਆਪਣੇ ਇਸਤੇਮਾਲਕਰਤਾਵਾਂ ਬਾਰੇ ਵਿਅਕਤੀਗਤ ਤੌਰ ‘ਤੇ ਪਛਾਣਨਯੋਗ ਜਾਣਕਾਰੀ ਪ੍ਰਾਪਤ ਕਰਦਾ ਹੈ ਜਦੋਂ ਤੱਕ ਕਿ ਇਸਤੇਮਾਲਕਰਤਾ ਆਪਣੀ ਮਰਜ਼ੀ ਨਾਲ ਇਹ ਜਾਣਕਾਰੀ ਨਹੀਂ ਦਿੰਦਾ। ਜਦੋਂ ਕਦੇ ਇਸਤੇਮਾਲਕਰਤਾ ਸਾਨੂੰ ਜਾਣਕਾਰੀ ਪ੍ਰਦਾਨ ਕਰਦੇ ਹਨ (ਉਦਾਹਰਨ ਲਈ ਈਮੇਲ ਪਤਾ) ਤਾਂ ਇਸਨੂੰ ਸਖਤ ਤਰੀਕੇ ਨਾਲ ਗੁਪਤ ਰੱਖਿਆ ਜਾਂਦਾ ਹੈ। ਜੇ ਸਾਨੂੰ ਜਾਣਕਾਰੀ ਪ੍ਰਦਾਨ ਕੀਤੀ ਜਾਂਦੀ ਹੈ ਤਾਂ ਇਸਨੂੰ ਕਿਸੇ ਬਾਹਰੀ ਸੰਸਥਾ ਜਾਂ ਵੈੱਬਸਾਈਟ ਦੇ ਨਾਲ ਸਾਂਝਾ ਨਹੀਂ ਕੀਤਾ ਜਾਂਦਾ (ਜਿਸ ਵਿੱਚ InMyLanguage.org ਨੂੰ ਫੰਡ ਪ੍ਰਦਾਨ ਕਰਾਉਣ ਵਾਲੇ ਸਰਕਾਰੀ ਅਦਾਰੇ ਵੀ ਸ਼ਾਮਲ ਹਨ)।

ਵਿਸ਼ੇਸ਼ ਉਦਾਹਰਨਾਂ

“ਮੇਰੀ ਲੋੜ ਮੁਤਾਬਕ ਢਾਲੇ ” ਖੰਡ ਵੈੱਬਸਾਈਟ ਦਾ ਇਹ ਖੰਡ ਤੁਹਾਨੂੰ ਸਾਈਟ ਦੀ ਤੁਹਾਡੇ ਵੱਲੋਂ ਕੀਤੀ ਵਰਤੋਂ ਦੇ ਕੁਝ ਅੰਸ਼ਾਂ 'ਤੇ ਨਜ਼ਰ ਰੱਖਣ ਅਤੇ ਸਾਈਟ ਦੀਆਂ ਖੂਬੀਆਂ ਨੂੰ ਮੁੜ-ਨਿਰਧਾਰਿਤ ਕਰਨ ਦਾ ਮੌਕਾ ਪ੍ਰਦਾਨ ਕਰਦਾ ਹੈ। ਤੁਸੀਂ ਇਸਤੇਮਾਲਕਰਤਾ ਵਾਸਤੇ ਇੱਕ ਨਾਮ ਯਾਨੀ ਯੂਜਰਨੇਮ ਬਣਾਉਂਦੇ ਹੋ ਜੋ ਵੈੱਬਸਾਈਟ ‘ਤੇ ਤੁਹਾਡੀ ਪਛਾਣ ਕਰਦਾ ਹੈ ਅਤੇ ਤੁਹਾਨੂੰ ਵਿਭਿੰਨ ਖੰਡਾਂ ਨੂੰ ਮੁੜ ਨਿਰਧਾਰਿਤ ਕਰਨ ਅਤੇ ਸਾਈਟ ਦੀ ਤੁਹਾਡੇ ਦੁਆਰਾ ਵਰਤੋਂ ਦੇ ਕੁਝ ਅੰਸ਼ਾਂ ‘ਤੇ ਨਜ਼ਰ ਰੱਖਣ ਦੇ ਯੋਗ ਬਣਾਉਂਦਾ ਹੈ। ਅਸੀਂ ਤੁਹਾਡੀ ਜਾਣਕਾਰੀ ਨੂੰ ਬੇਨਾਮ ਰੱਖਦੇ ਹਾਂ ਸਿਵਾਏ ਉਸ ਜਾਣਕਾਰੀ ਦੇ ਜੋ ਤੁਸੀਂ ਪ੍ਰੋਫਾਈਲ ਦੀਆਂ ਖ਼ੂਬੀਆਂ ਦੀ ਵਰਤੋਂ ਕਰਕੇ ਸਪਸ਼ਟ ਤੌਰ ’ਤੇ ਸਾਂਝੀ ਕਰਦੇ ਹੋ।  

ਪ੍ਰਸ਼ਨ ਪੁੱਛਣੇ ਅਤੇ ਪ੍ਰਤੀਕਰਮ ਪ੍ਰਦਾਨ ਕਰਨਾ

Contact US (ਸੰਪਰਕ ਕਰੋ) ਪੰਨੇ ਵਿੱਚ ਅਤੇ ਇਸ ਸਾਈਟ ਦੇ ਟਿੱਪਣੀਆਂ ਵਾਲੇ ਖੇਤਰ ਵਿੱਚ ਤੁਹਾਨੂੰ InMyLanguage.org ਟੀਮ ਨੂੰ ਸੁਝਾਅ ਜਾਂ ਟਿੱਪਣੀਆਂ ਭੇਜਣ ਵਾਸਤੇ ਉਤਸ਼ਾਹਿਤ ਕੀਤਾ ਜਾਂਦਾ ਹੈ। ਤੁਹਾਡੇ ਵਾਸਤੇ ਜ਼ਰੂਰੀ ਨਹੀਂ ਹੈ ਕਿ ਤੁਸੀਂ ਆਪਣੇ ਬਾਰੇ ਜਾਣਕਾਰੀ ਸ਼ਾਮਲ ਕਰੋ ਜਦੋਂ ਤੱਕ ਕਿ ਤੁਸੀਂ ਖੁਦ ਅਜਿਹੀ ਇੱਛਾ ਨਹੀਂ ਕਰਦੇ। ਜਦੋਂ ਤੁਸੀਂ ਆਪਣਾ ਪ੍ਰਤੀਕਰਮ ਸੌਂਪਦੇ ਹੋ ਤਾਂ ਕੇਵਲ ਉਹ ਜਾਣਕਾਰੀ ਸਾਨੂੰ ਭੇਜੀ ਜਾਂਦੀ ਹੈ ਜੋ ਤੁਸੀਂ ਪ੍ਰਦਾਨ ਕਰਦੇ ਹੋ।  


ਅਧਿਸੂਚਨਾਵਾਂ

ਜਦੋਂ ਤੁਸੀਂ ਈਮੇਲ ਅਧਿਸੂਚਨਾਵਾਂ (ਅਲਰਟ) ਪ੍ਰਾਪਤ ਕਰਨ ਦੀ ਚੋਣ ਕਰਦੇ ਹੋ ਤਾਂ ਤੁਹਾਨੂੰ ਕੇਵਲ ਇੱਕ ਈਮੇਲ ਪਤਾ ਦੇਣ ਦੀ ਲੋੜ ਹੁੰਦੀ ਹੈ। ਇਸ ਈਮੇਲ ਪਤੇ ਨੂੰ ਤੁਹਾਨੂੰ ਜਾਣਕਾਰੀ ਦੇਣ ਵਾਸਤੇ ਵਰਤਿਆ ਜਾਂਦਾ ਹੈ। ਤੁਹਾਡੀ ਈਮੇਲ ਦੀ ਵਰਤੋਂ ਕਿਸੇ ਹੋਰ ਵਰਤੋਂ ਕਰਤਾ, ਸੰਸਥਾ ਅਤੇ ਵੈੱਬਸਾਈਟ ਜਾਂ ਸਰਕਾਰੀ ਅਦਾਰੇ ਦੁਆਰਾ ਨਹੀਂ ਕੀਤੀ ਜਾਂਦੀ ਅਤੇ ਨਾ ਹੀ ਉਹਨਾਂ ਨੂੰ ਇਸ ਬਾਰੇ ਪਤਾ ਚਲਦਾ ਹੈ।

“ਕੁੱਕੀਜ” (Cookies)- ਅੰਕੜੇ

ਕੁੱਕੀ ਇੱਕ ਛੋਟੀ ਜਿਹੀ ਲਿਖਤ ਫਾਈਲ ਹੁੰਦੀ ਹੈ ਜਿਸ ਵਿੱਚ ਇੱਕ ਵਿਲੱਖਣ ਪਹਿਚਾਣ ਨੰਬਰ ਹੁੰਦਾ ਹੈ ਜਿਸਦੀ ਕਿਸੇ ਵੈੱਬਸਾਈਟ ਤੋਂ ਤੁਹਾਡੇ ਕੰਪਿਊਟਰ ਦੀ ਹਾਰਡ ਡਿਸਕ ‘ਤੇ ਤਬਦੀਲੀ ਕੀਤੀ ਜਾਂਦੀ ਹੈ ਤਾਂ ਜੋ ਵੈੱਬਸਾਈਟ ਸਾਈਟ ਦੇਖਣ ਵਾਲੇ ਅਲੱਗ ਅਲੱਗ ਇਸਤੇਮਾਲਕਰਤਾਵਾਂ ਦੀ ਪਛਾਣ ਕਰ ਸਕੇ ਅਤੇ ਵੈੱਬਸਾਈਟ ‘ਤੇ ਇਸਤੇਮਾਲਕਰਤਾਵਾਂ ਦੀਆਂ ਸਰਗਰਮੀਆਂ ‘ਤੇ ਨਜ਼ਰ ਰੱਖ ਸਕੇ। ਕੁੱਕੀ ਕਿਸੇ ਵੈੱਬਸਾਈਟ ਨੂੰ ਕੋਈ ਵਿਅਕਤੀਗਤ ਪਛਾਣ ਕਰਨਯੋਗ ਜਾਣਕਾਰੀ ਤੁਹਾਡੇ ਬਾਰੇ ਨਹੀਂ ਜਾਣਨ ਦੇਵੇਗਾ ਜਿਵੇਂ ਕਿ ਅਸਲ ਨਾਮ ਅਤੇ ਪਤਾ। OCASI ਕੁੱਕੀਜ਼ ਦੀ ਵਰਤੋਂ ਕੇਵਲ ਇਹ ਦੇਖਣ ਵਾਸਤੇ ਕਰਦਾ ਹੈ ਕਿ ਕਿੰਨ੍ਹੇ ਕੁ ਲੋਕ InMyLanguage.org ਵੈੱਬਸਾਈਟ ਨੂੰ ਦੇਖਦੇ ਹਨ ਅਤੇ ਸਾਈਟ ‘ਤੇ ਉਹ ਕਿੱਥੇ ਜਾਂਦੇ ਹਨ।  ਸਾਈਟ ‘ਤੇ ਬਣੇ ਰਹਿਣ ਦੌਰਾਨ ਤੁਹਾਡੀ ਵਿਅਕਤੀਗਤ ਹਿਲ-ਜੁਲ ‘ਤੇ ਨਜ਼ਰ ਨਹੀਂ ਰੱਖੀ ਜਾ ਸਕਦੀ। ਏਥੇ ਸਾਡੀ ਦਿਲਚਸਪੀ ਸਾਈਟ ਦੇ ਅਣਵਰਤੇ ਹਿੱਸਿਆਂ ਦੀ ਪਛਾਣ ਕਰਕੇ ਕੇਵਲ ਸਾਈਟ ਦੀ ਗੁਣਵਤਾ ਵਿੱਚ ਸੁਧਾਰ ਕਰਨ ਦੇ ਯੋਗ ਹੋਣਾ ਹੈ।

ਲਿੰਕ ਕੀਤੀਆਂ ਵੈੱਬਸਾਈਟਾਂ

OCASI ਉਹਨਾਂ ਸੰਸਥਾਵਾਂ ਦੀਆਂ ਪਰਦੇਦਾਰੀ ਦੀਆਂ ਨੀਤੀਆਂ ਦੀ ਸਮੀਖਿਆ ਨਹੀਂ ਕਰਦੀ ਜੋ ਆਪਣੀਆਂ ਵੈੱਬਸਾਈਟਾਂ ਨੂੰ InMyLanguage.org ਦੀ ਵੈੱਬਸਾਈਟ ਨਾਲ ਲਿੰਕ ਕਰਦੇ ਹਨ।  ਵਿਅਕਤੀਗਤ ਜਾਣਕਾਰੀ ਨੂੰ ਇਕੱਠਾ ਕਰਨ, ਇਸਦੀ ਵਰਤੋਂ ਕਰਨ ਅਤੇ ਇਸਨੂੰ ਜ਼ਾਹਰ ਕਰਨ ਨਾਲ ਸਬੰਧਿਤ OCASI ਦੀਆਂ ਨੀਤੀਆਂ ਜਿੰਨ੍ਹਾਂ ਦਾ ਇਸ ਪਰਦੇਦਾਰੀ ਬਾਰੇ ਬਿਆਨ ਵਿੱਚ ਵਰਣਨ ਕੀਤਾ ਗਿਆ ਹੈ, ਅਜਿਹੀਆਂ ਲਿੰਕ ਕੀਤੀਆਂ ਵੈੱਬਸਾਈਟਾਂ ਰਾਹੀਂ ਸੌਂਪੀ ਇਸਤੇਮਾਲਕਰਤਾਵਾਂ ਦੀ ਨਿੱਜੀ ਜਾਣਕਾਰੀ ਦੇ ਸਬੰਧ ਵਿੱਚ ਅਜਿਹੀਆਂ ਲਿੰਕ ਕੀਤੀਆਂ ਧਿਰਾਂ ਦੀਆਂ ਸਰਗਰਮੀਆਂ ਨੂੰ ਸੰਚਾਲਿਤ ਨਹੀਂ ਕਰਦੀਆਂ।  ਅਜਿਹੇ ਅਦਾਰਿਆਂ ਦੀਆਂ ਵੈੱਬਸਾਈਟਾਂ ‘ਤੇ ਵਿਅਕਤੀਗਤ ਜਾਣਕਾਰੀ ਸੌਂਪਣ ਤੋਂ ਪਹਿਲਾਂ, ਇਸਤੇਮਲਕਰਤਾਵਾਂ ਨੂੰ ਉਹਨਾਂ ਦੇ ਪਰਦੇਦਾਰੀ ਬਾਰੇ ਬਿਆਨਾਂ ਅਤੇ ਨੀਤੀਆਂ ਦੀ ਸਮੀਖਿਆ ਕਰ ਲੈਣੀ ਚਾਹੀਦੀ ਹੈ।

ਸੁਰੱਖਿਆ

ਤੁਹਾਡੇ ਵੱਲੋਂ ਪ੍ਰਦਾਨ ਕੀਤੀ ਜਾਣਕਾਰੀ ਦੀ ਹਾਨੀ, ਦੁਰਵਰਤੋਂ ਅਤੇ ਇਸ ਵਿੱਚ ਅਦਲਾ ਬਦਲੀ ਤੋਂ ਰੱਖਿਆ ਕਰਨ ਵਾਸਤੇ ਅਸੀਂ ਸੁਰੱਖਿਆ ਇੰਤਜ਼ਾਮ ਕੀਤੇ ਹੋਏ ਹਨ।  

ਨਿੱਜੀ ਜਾਣਕਾਰੀ ਤੱਕ ਪਹੁੰਚ

ਤੁਹਾਨੂੰ ਇਹ ਅਧਿਕਾਰ ਹੈ ਕਿ ਤੁਸੀਂ OCASI ਕੋਲੋਂ ਉਸ ਵਿਅਕਤੀਗਤ ਜਾਣਕਾਰੀ ਦੀ ਮੰਗ ਕਰ ਸਕਦੇ ਹੋ ਜੋ ਤੁਹਾਡੇ ਬਾਬਤ OCASI ਕੋਲ ਹੈ। InMyLanguage.org ਵੈੱਬਸਾਈਟ ਦੇ ਸਬੰਧ ਵਿੱਚ ਜੇ ਤੁਹਾਡੀਆਂ ਅਜਿਹੀਆਂ ਕੋਈ ਬੇਨਤੀਆਂ ਜਾਂ ਸਵਾਲ ਹਨ ਤਾਂ ਕਿਰਪਾ ਕਰਕੇ ਇਹਨਾਂ ਨੂੰ ਲਿਖਤੀ ਰੂਪ ਵਿੱਚ ਇਸ ਪਤੇ ‘ਤੇ ਭੇਜੋ:
Privacy Officer
OCASI
110 Eglinton Avenue West, Suite 200
Toronto, Ontario M4R 1A3
privacy@ocasi.org