ਕਾਪੀਰਾਈਟ ਅਤੇ ਸਾਮਗਰੀਆਂ ਦਾ ਇਸਤੇਮਾਲ

ਇਸ ਵੈੱਬਸਾਈਟ ਵਿੱਚ ਸ਼ਾਮਲ ਸਾਰੀਆਂ ਸਮੱਗਰੀਆਂ ਕਾਪੀਰਾਈਟ, ਟਰੇਡਮਾਰਕ ਅਤੇ ਹੋਰ ਕਾਨੂੰਨਾਂ ਦੁਆਰਾ ਸੁਰੱਖਿਅਤ ਹਨ ਅਤੇ ਇਹ ਓਂਟੈਰੀਓ ਕੌਂਸਲ ਆਫ ਏਜੰਸੀਜ ਸਰਵਿੰਗ ਇਮੀਗਰੈਂਟਸ (Ontario Council of Agencies Serving Immigrants) ਦੀ ਜਾਇਦਾਦ ਹਨ ਜਿਸਨੂੰ ਹੁਣ ਅੱਗੇ ਜਾਕੇ “OCASI” ਲਿਖਿਆ ਜਾਵੇਗਾ, ਜਦ ਤੱਕ ਕਿ ਕੁਝ ਹੋਰ ਨੋਟ ਨਾ ਕੀਤਾ ਗਿਆ ਹੋਵੇ। ਅਜਿਹੀਆਂ ਸਮੱਗਰੀਆਂ ਦੀ ਅਣਅਧਿਕਾਰਿਤ ਵਰਤੋਂ ਕਾਪੀਰਾਈਟ, ਟਰੇਡਮਾਰਕ ਅਤੇ ਹੋਰ ਕਾਨੂੰਨਾਂ ਦੀ ਉਲੰਘਣਾ ਕਰ ਸਕਦੀ ਹੈ।
ਜ਼ਿਆਦਾਤਰ ਸਮੱਗਰੀਆਂ ਸਿਰਜਣਾਤਮਕ ਕਾ Creative Commons Licence Creative Commons Licence“Attribution-Non-commercial-Share Alike 3.0” ਕਾਪਰਾਈਟ ਮਦਾਂ ਤਹਿਤ ਕਾਪੀਰਾਈਟ ਹਨ ਜਦ ਤੱਕ ਕਿ ਕੁਝ ਹੋਰ ਨਾ ਨੋਟ ਕੀਤਾ ਗਿਆ ਹੋਵੇ।

ਇਹ ਕਾਪੀਰਾਈਟ ਤੁਹਾਨੂੰ ਹੇਠ ਲਿਖਿਆਂ ਦੀ ਆਗਿਆ ਦਿੰਦਾ ਹੈ: 

ਸਾਂਝਾ ਕਰਨਾ – ਕਾਰਜ ਨੂੰ ਕਾਪੀ ਕਰਨਾ, ਇਸਦੀ ਵੰਡ ਕਰਨੀ ਅਤੇ ਇਸਨੂੰ ਪ੍ਰਸਾਰਿਤ ਕਰਨਾ
ਮਿਸ਼ਰਤ ਕਰਨਾ – ਕਾਰਜ ਨੂੰ ਆਪਣੀ ਲੋੜ ਮੁਤਾਬਿਕ ਢਾਲਣਾ

ਹੇਠ ਲਿਖੀਆਂ ਸ਼ਰਤਾਂ ਤਹਿਤ:

ਜ਼ਿਕਰ ਕਰਨਾ — ਤੁਹਾਨੂੰ ਲਾਜ਼ਮੀ ਤੌਰ ‘ਤੇ ਲੇਖਕ ਜਾਂ ਲਾਇਸੰਸਧਾਰੀ ਵੱਲੋਂ ਬਿਆਨ ਕੀਤੇ ਤਰੀਕੇ ਨਾਲ ਉਸਦੇ ਕਾਰਜ ਦਾ ਜ਼ਿਕਰ ਕਰਨਾ ਚਾਹੀਦਾ ਹੈ (ਪਰ ਕਿਸੇ ਅਜਿਹੇ ਤਰੀਕੇ ਨਾਲ ਨਹੀਂ ਜਿਸਤੋਂ ਲੱਗੇ ਕਿ ਉਹ ਤੁਹਾਡੀ ਜਾਂ ਤੁਹਾਡੇ ਵੱਲੋਂ ਉਸਦੇ ਕਾਰਜ ਦੀ ਵਰਤੋਂ ਦੀ ਪ੍ਰੋੜਤਾ ਕਰਦੇ ਹਨ)।  ਹਰੇਕ ਦਸਤਾਵੇਜ਼ ਵਿਸਥਾਰ ਨਾਲ ਇਹ ਦੱਸੇਗਾ ਕਿ ਕਿਸ ਕਿਸਮ ਦਾ ਜ਼ਿਕਰ ਕੀਤਾ ਜਾਣਾ ਜ਼ਰੂਰੀ ਹੈ।
ਗੈਰ-ਵਪਾਰਕ – ਤੁਸੀਂ ਇਸ ਕਾਰਜ ਦੀ ਵਰਤੋਂ ਵਪਾਰਕ ਮਕਸਦਾਂ ਵਾਸਤੇ ਨਹੀਂ ਕਰ ਸਕਦੇ।
ਇੱਕ ਸਮਾਨ ਤਰੀਕੇ ਨਾਲ ਸਾਂਝਾ ਕਰਨਾ – ਜੇ ਤੁਸੀਂ ਇਸ ਕਾਰਜ ਵਿੱਚ ਬਦਲਾਅ ਕਰਦੇ ਹੋ, ਇਸਦਾ ਰੁਪਾਂਤਰਣ ਕਰਦੇ ਹੋ ਜਾਂ ਇਸ ਵਿੱਚ ਵਾਧਾ ਕਰਦੇ ਹੋ ਤਾਂ ਇਸਦੇ ਸਿੱਟੇ ਵਜੋਂ ਪੈਦਾ ਹੋਣ ਵਾਲੇ ਕਾਰਜ ਦੀ ਵੰਡ ਤੁਸੀਂ ਇਸ ਲਾਇਸੰਸ ਤਹਿਤ, ਇਸ ਲਾਇਸੰਸ ਨਾਲ ਮਿਲਦੇ ਜੁਲਦੇ ਲਾਇਸੰਸ ਤਹਿਤ ਜਾਂ ਇਸਦੇ ਅਨੁਰੂਪ ਲਾਇਸੰਸ ਤਹਿਤ ਹੀ ਕਰ ਸਕਦੇ ਹੋ।
ਜਦੋਂ ਕਾਪੀਰਾਈਟ ਉੱਪਰ ਦਿੱਤੇ ਤੋਂ ਵੱਖਰਾ ਹੁੰਦਾ ਹੈ (ਜਿਵੇਂ ਕਿ ਭਾਈਵਾਲ ਵਿਸ਼ਾ) ਤਾਂ ਇਸ ਬਾਰੇ ਕਾਪੀਰਾਈਟ ਵਿਸ਼ੇ ਦੇ ਨਾਲ ਬਿਆਨ ਕੀਤਾ ਜਾਵੇਗਾ।

ਇਹ ਹੇਠਾਂ ਦੱਸੀ ਸਮਝ ਅਨੁਸਾਰ ਹੋਵੇਗਾ ਕਿ:

ਛੋਟ — ਉੱਪਰ ਦਿੱਤੀਆਂ ਸ਼ਰਤਾਂ ਵਿੱਚੋਂ ਕਿਸੇ ਵੀ ਸ਼ਰਤ ਤੋਂ ਛੋਟ ਦਿੱਤੀ ਜਾ ਸਕਦੀ ਹੈ ਜੇ ਤੁਸੀਂ ਕਾਪੀਰਾਈਟ ਧਾਰਕ ਤੋਂ ਆਗਿਆ ਪ੍ਰਾਪਤ ਕਰ ਲੈਂਦੇ ਹੋ।
ਜਨਤਕ ਕਾਰਜ-ਖੇਤਰ – ਜਿੱਥੇ ਕਿਤੇ ਵੀ ਕਾਰਜ ਜਾਂ ਇਸਦੇ ਕੋਈ ਅੰਸ਼ ਲਾਗੂ ਹੋਣ ਵਾਲੇ ਕਾਨੂੰਨ ਤਹਿਤ ਜਨਤਕ ਕਾਰਜ ਖੇਤਰ ਵਿੱਚ ਹਨ, ਇਹ ਅਵਸਥਾ ਕਿਸੇ ਵੀ ਤਰੀਕੇ ਨਾਲ ਲਾਇਸੰਸ ਦੁਆਰਾ ਪ੍ਰਭਾਵਿਤ ਨਹੀਂ ਹੁੰਦੀ।
ਹੋਰ ਅਧਿਕਾਰ — ਹੇਠ ਦਿੱਤੇ ਅਧਿਕਾਰਾਂ ਵਿੱਚੋਂ ਕੋਈ ਵੀ ਲਾਇਸੰਸ ਦੁਆਰਾ ਪ੍ਰਭਾਵਿਤ ਨਹੀਂ ਹੁੰਦੇ:

  • ਤੁਹਾਡੇ ਜਾਇਜ ਵਰਤਾਓ ਜਾਂ ਜਾਇਜ ਵਰਤੋਂ ਦੇ ਅਧਿਕਾਰ ਜਾਂ ਲਾਗੂ ਹੋਣ ਵਾਲੀਆਂ ਕਾਪੀਰਾਈਟ ਛੋਟਾਂ ਅਤੇ ਸੀਮਾਵਾਂ;
  • ਲੇਖਕ ਦੇ ਨੈਤਿਕ ਅਧਿਕਾਰ;
  • ਹੋਰ ਅਧਿਕਾਰ ਜੋ ਹੋਰਨਾਂ ਲੋਕਾਂ ਦੇ ਜਾਂ ਤਾਂ ਕਾਰਜ ਵਿੱਚ ਹੋ ਸਕਦੇ ਹਨ ਜਾਂ ਇਸ ਵਿੱਚ ਕਿ ਕਾਰਜ ਦੀ ਵਰਤੋਂ ਕਿਵੇਂ ਕੀਤੀ ਜਾਂਦੀ ਹੈ, ਜਿਵੇਂ ਕਿ ਪ੍ਰਚਾਰ ਜਾਂ ਪਰਦੇਦਾਰੀ ਦੇ ਅਧਿਕਾਰ।

ਨੋਟਿਸ

ਕਿਸੇ ਵੀ ਮੁੜ ਵਰਤੋਂ ਜਾਂ ਵੰਡ ਵਾਸਤੇ, ਤੁਹਾਨੂੰ ਲਾਜ਼ਮੀ ਤੌਰ ‘ਤੇ ਇਸ ਕਾਰਜ ਦੇ ਲਾਇਸੰਸ ਦੀਆਂ ਮਦਾਂ ਹੋਰਨਾਂ ਲੋਕਾਂ ਨੂੰ ਸਪਸ਼ਟ ਕਰ ਦੇਣੀਆਂ ਚਾਹੀਦੀਆਂ ਹਨ। ਅਜਿਹਾ ਕਰਨ ਦਾ ਸਭ ਤੋਂ ਵਧੀਆ ਤਰੀਕਾ ਹੈ ਇਸ ਵੈੱਬ ਪੰਨੇ ਵਾਸਤੇ ਇੱਕ ਲਿੰਕ ਪ੍ਰਦਾਨ ਕਰਨਾ।  

ਵੱਡੀ ਗਿਣਤੀ ਵਿੱਚ ਕਾਪੀ ਕਰਨਾ

OCASI ਤੋਂ ਲਿਖਤੀ ਆਗਿਆ ਤੋਂ ਬਿਨਾਂ, InMyLanguage.org ਤੋਂ 20 ਤੋਂ ਵਧੇਰੇ ਲੇਖਾਂ ਦੀ ਕਾਪੀ ਕਰਨ ਅਤੇ ਫੇਰ ਇਹਨਾਂ ਨੂੰ ਕਿਸੇ ਵੈੱਬਸਾਈਟ ਜਾਂ ਕਿਸੇ ਹੋਰ ਛਾਪੇ ਹੋਏ ਦਸਤਾਵੇਜ਼ ਦੇ ਹਿੱਸੇ ਵਜੋਂ ਇਕੱਠਿਆਂ ਮੁੜ ਪੈਕ ਕਰਨ ਦੀ ਆਗਿਆ ਨਹੀਂ ਹੈ।