ਰੋਜ਼ਾਨਾ ਜ਼ਿੰਦਗੀ

ਨਵੇਂ ਦੇਸ਼ ਵਿੱਚ ਜ਼ਿੰਦਗੀ ਤੁਹਾਡੇ ਮੂਲ ਦੇਸ਼ ਵਰਗੀ ਜਾਂ ਵੱਖਰੀ ਹੋ ਸਕਦੀ ਹੈ। ਇਹ ਸੈਕਸ਼ਨ ਉਨਟਾਰੀਓ ਵਿੱਚ ਰਹਿਣ ਨਾਲ ਜਾਣੂ ਹੋਣ ਵਿੱਚ ਮਦਦ ਕਰੇਗਾ, ਅਤੇ ਕੁਝ ਵਿਚਾਰ ਦਿੰਦਾ ਹੈ ਜੋ ਤੁਹਾਡੇ ਕੋਲੋਂ ਉਮੀਦ ਕੀਤੀ ਜਾਂਦੀ ਹੈ ਜਦੋਂ ਤੁਸੀਂ ਇੱਥੇ ਪਹੁੰਚ ਜਾਂਦੇ ਹੋ।

ਸਿਹਤ ਬੀਮਾ

 • v
 • ਪ੍ਰਿੰਟ ਕਰੋ
 • ਪੀ ਡੀ ਐੱਫ
 • ਮੇਰੇ ਫੇਵਰਿਟਸ ਵਿੱਚ ਜੋੜ ਦਿਓ
 

ਜਦੋਂ ਮੈਂ ਉਨਟਾਰੀਓ ਵਿੱਚ ਨਹੀਂ ਹਾਂ ਕੀ ਓਹਿੱਪ ਮੇਰੇ ਖ਼ਰਚ ਭੁਗਤਾਉਂਦਾ ਹੈ?

ਓਹਿੱਪ ਤੁਹਾਡੇ ਸਿਹਤ ਦੇ ਬਹੁਤੇ ਖ਼ਰਚਿਆਂ ਦੇ ਭੁਗਤਾਣ ਕਰਦਾ ਹੈ ਜਦੋਂ ਤੁਸੀਂ ਉਨਟਾਰੀਓ ਤੋਂ ਬਾਹਰ ਹੁੰਦੇ ਹੋ ਪਰ ਹਾਲੀ ਕਨੇਡਾ ਵਿੱਚ ਹੀ ਹੋ।

ਜਦੋਂ ਤੁਸੀਂ ਕਨੇਡਾ ਤੋਂ ਬਾਹਰ ਸਫ਼ਰ ਕਰਦੇ ਹੋ ਤਾਂ ਓਹਿੱਪ ਕੇਵਲ ਕੁਝ ਸੇਵਾਵਾਂ ਦੀ ਹੀ ਅਦਾਇਗੀ ਕਰਦਾ ਹੈ।

ਆਪਣਾ ਓਹਿੱਪ ਕਾਰਡ ਆਪਣੇ ਕੋਲ ਰੱਖੋ, ਭਾਵੇਂ ਤੁਸੀਂ ਉਨਟਾਰੀਓ ਵਿੱਚ ਨਹੀਂ ਹੋ। ਓਹਿੱਪ ਵੱਲੋਂ ਤੁਹਾਡੇ ਖ਼ਰਚਿਆਂ ਦੀ ਅਦਾਇਗੀ ਕਰਨ ਲਈ ਤੁਹਾਨੂੰ ਇਹ ਕਾਰਡ ਡਾਕਟਰ ਨੂੰ ਵਿਖਾਉਣ ਦੀ ਜ਼ਰੂਰਤ ਹੁੰਦੀ ਹੈ।

ਕੀ ਓਹਿੱਪ ਉਦੋਂ ਵੀ ਮੇਰੇ ਖ਼ਰਚਿਆਂ ਦਾ ਭੁਗਤਾਣ ਕਰਦਾ ਹੈ ਜਦੋਂ ਮੈਂ ਕੈਨੇਡਾ ਵਿੱਚ ਸਫ਼ਰ ਕਰਦਾ ਹਾਂ?

ਤੁਹਾਨੂੰ ਬੁਨਿਆਦੀ ਸਿਹਤ ਸੰਭਾਲ ਮੁਫਤ ਮਿਲਦੀ ਹੈ ਜਦੋਂ ਤੁਸੀਂ ਕਨੇਡਾ ਦੇ ਬਹੁਤੇ ਦੂਸਰੇ ਭਾਗਾਂ ਵਿੱਚ ਹੁੰਦੇ ਹੋ।

ਜਦੋਂ ਤੁਸੀਂ ਕਿਉਬੈੱਕ ਵਿੱਚ ਹੁੰਦੇ ਹੋ, ਤੁਹਾਨੂੰ ਸੇਵਾਵਾਂ ਦੀ ਅਦਾਇਗੀ ਕਰਨੀ ਪੈ ਸਕਦੀ ਹੈ। ਜਦੋਂ ਤੁਸੀਂ ਉਨਟਾਰੀਓ ਵਿੱਚ ਵਾਪਸ ਆ ਜਾਂਦੇ ਹੋ ਤੁਸੀਂ ਆਪਣੀਆਂ ਰਸੀਦਾਂ ਨੂੰ ਸਥਾਨਕ ਮਨਿਸਟਰੀ ਆਫ਼ ਹੈਲਥ ਦੇ ਦਫ਼ਤਰ ਨੂੰ ਭੇਜ ਸਕਦੇ ਹੋ। ਜੇ ਤੁਸੀਂ ਯੋਗ ਹੁੰਦੇ ਹੋ, ਤੁਹਾਡੇ ਵੱਲੋਂ ਉਸ ਸੇਵਾ ਲਈ ਅਦਾ ਕੀਤੇ ਗਏ ਸਾਰੇ ਪੈਸੇ ਜਾਂ ਕੁਝ ਹਿੱਸਾ ਮਿਲ ਸਕਦਾ ਹੈ। ਪਰ, ਉਹ ਤੁਹਾਨੂੰ ਉਨੇਂ ਪੈਸੇ ਹੀ ਭੇਜਣਗੇ ਜਿੰਨੇ ਪੈਸੇ ਉਸ ਸੇਵਾ ਬਦਲੇ ਉਨਟਾਰੀਓ ਵਿੱਚ ਦੇਣੇ ਪੈਣੇ ਸੀ ।

ਕੀ ਓਹਿੱਪ ਮੇਰੇ ਖ਼ਰਚੇ ਦਾ ਭੁਗਤਾਣ ਕਰਦਾ ਹੈ ਜਦੋਂ ਮੈਂ ਕਨੇਡਾ ਤੋਂ ਬਾਹਰ ਹੁੰਦਾ ਹਾਂ?

ਜਦੋਂ ਤੁਸੀਂ ਕਨੇਡਾ ਤੋਂ ਬਾਹਰ ਸਫ਼ਰ ਕਰਦੇ ਹੋ, ਤੁਸੀਂ ਸੰਕਟਕਾਲੀਨ ਸਿਹਤ ਸੇਵਾਵਾਂ ਦੀ ਅਦਾਇਗੀ ਕਰਨ ਲਈ ਆਪਣੇ ਓਹਿੱਪ ਕਾਰਡ ਦੀ ਵਰਤੋਂ ਕਰ ਸਕਦੇ ਹੋ। ਸੰਕਟਕਾਲੀਨ ਸੇਵਾਵਾਂ ਉਹ ਇਲਾਜ ਹੁੰਦੇ ਹਨ ਜਿਹੜੇ ਤੁਹਾਨੂੰ ਤੁਰੰਤ ਲੈਣੇ ਪੈਂਦੇ ਹਨ। ਉਨ੍ਹਾਂ ਵਿੱਚ ਸ਼ਾਮਲ ਹੁੰਦਾ ਹੈ:

 • ਗੰਭੀਰ ਅਤੇ ਅਣਕਿਆਸੀਆਂ ਪ੍ਰਸਥਿਤੀਆਂ;
 • ਬਾਹਰ ਰਹਿਣ ਵੇਲੇ ਲੱਗਣ ਵਾਲੀਆਂ ਸੱਟਾਂ ਸੱਟਾਂ;
 • ਉਂਟੇਰੀਓ ਤੋਂ ਬਾਹਰ ਰਹਿਣ ਵੇਲੇ ਸ਼ੁਰੂ ਹੋਈ ਬਿਮਾਰੀ।

ਓਹਿੱਪ ਇਨ੍ਹਾਂ ਸੇਵਾਵਾਂ ਵਾਸਤੇ ਇਕ ਨਿਸ਼ਚਤ ਰਾਸ਼ੀ ਦੀ ਹੀ ਅਦਾਇਗੀ ਕਰਦਾ ਹੈ।

ਜਦੋਂ ਤੁਸੀਂ ਉਨਟਾਰੀਓ ਤੋਂ ਬਾਹਰ ਹੁੰਦੇ ਹੋ ਤਾਂ ਬਹੁਤ ਸਾਰੀਆਂ ਸਿਹਤ ਸੇਵਾਵਾਂ ਹਨ ਜਿਨ੍ਹਾਂ ਦਾ ਓਹਿੱਪ ਵੱਲੋਂ ਭੁਗਤਾਣ ਨਹੀਂ ਕੀਤਾ ਜਾਂਦਾ। ਮਿਸਾਲ ਵਜੋਂ, ਓਹਿੱਪ ਅਦਾਇਗੀ ਨਹੀਂ ਕਰਦਾ ਜਦੋਂ ਤੁਸੀਂ:

 • ਕੋਈ ਐਂਬੂਲੈਂਸ ਦੀ ਵਰਤੋਂ ਕਰਦੇ ਹੋ
 • ਉਹ ਡਾਕਟਰੀ ਸੇਵਾਵਾਂ ਲੈਂਦੇ ਹੋ ਜਿਨ੍ਹਾਂ ਲਈ ਤੁਸੀਂ ਉਨਟਾਰੀਓ ਵਿੱਚ ਯੋਜਨਾ ਬਣਾ ਅਤੇ ਪ੍ਰਾਪਤ ਕਰ ਸਕਦੇ ਹੋ

ਜਦੋਂ ਮੈਂ ਕਨੇਡਾ ਤੋਂ ਬਾਹਰ ਸਫ਼ਰ ਕਰਦਾ ਹਾਂ ਤਾਂ ਮੈਂ ਆਪਣੀ ਸਿਹਤ ਸੰਭਾਲ ਦੀ ਅਦਾਇਗੀ ਕਿਵੇਂ ਕਰਾਂ ?

ਜਦੋਂ ਸਫ਼ਰ ਕਰਦੇ ਹੋ ਤਾਂ ਤੁਸੀਂ ਨਿੱਜੀ ਸਿਹਤ ਬੀਮਾ ਖ਼ਰੀਦ ਸਕਦੇ ਹੋ ਜਦੋਂ ਸਫ਼ਰ ਕਰਦੇ ਹੋ। ਇਹ ਤੁਹਾਡੀ ਉਨ੍ਹਾਂ ਸੇਵਾਵਾਂ ਦੀ ਅਦਾਇਗੀ ਕਰਨ ਵਿੱਚ ਮਦਦ ਕਰੇਗਾ ਜਿਨ੍ਹਾਂ ਦਾ ਓਹਿੱਪ ਭੁਗਤਾਣ ਨਹੀਂ ਕਰਦਾ।

ਜਦੋਂ ਤੁਸੀਂ ਕਨੇਡਾ ਤੋਂ ਬਾਹਰ ਹੁੰਦੇ ਹੋ ਤਾਂ ਕਿਹੜੀ ਕਿਸਮ ਦੇ ਬੀਮੇ ਤੁਸੀਂ ਲੈ ਸਕਦੇ ਹੋ ਬਾਰੇ ਜਾਣਕਾਰੀ Canadian Life and Health Insurance Association ਜਾਂ CLHIA (1) (ਕਨੇਡੀਅਨ ਲਾਈਫ ਐਂਡ ਹੈਲਥ ਇੰਸ਼ੋਰੈਂਸ ਅਸੋਸੀਏਸ਼ਨ ਜਾਂ ਸੀ ਐੱਲ ਐੱਚ ਆਈ ਏ) ਪਾਸ ਹੁੰਦੀ ਹੈ। CLHIA ਨੂੰ ਕਾਲ ਕਰੋ:

ਟੋਲ ਫਰੀ: 1-800-268-8099 (ਇੰਗਲਿਸ਼) ਜਾਂ 1-800-361-8070 (ਫਰੈਂਚ)।

ਟੋਰਾਂਟੋ: 416-777-2221.

ਮੈਂ ਕਿੰਨੀ ਦੇਰ ਬਾਹਰ ਰਹਿ ਸਕਦਾ ਹਾਂ ਅਤੇ ਫਿਰ ਵੀ ਓਹਿੱਪ ਵੱਲੋਂ ਖ਼ਰਚੇ ਦਾ ਭੁਗਤਾਣ ਕਰਵਾ ਸਕਦਾ ਹਾਂ?

ਇੱਕ 12-ਮਹੀਨੇ ਦੇ ਪੀਰੀਅਡ ਵਿੱਚ 212 ਦਿਨਾਂ ਲਈ ਤੁਸੀਂ ਕਨੇਡਾ ਤੋਂ ਬਾਹਰ ਰਹਿ ਸਕਦੇ ਹੋ ਅਤੇ ਫਿਰ ਵੀ ਓਹਿੱਪ ਤੁਹਾਡੇ ਖ਼ਰਚੇ ਦਾ ਭੁਗਤਾਣ ਕਰੇਗੀ।

ਜੇ ਤੁਸੀਂ 212 ਦਿਨਾਂ ਤੋਂ ਵਧ ਬਾਹਰ ਰਹੋਗੇ, ਤੁਸੀਂ ਲਗਾਤਾਰ ਓਹਿੱਪ ਯੋਗਤਾ ਲਈ ਅਰਜ਼ੀ ਦੇ ਸਕਦੇ ਹੋ। ਇਸ ਦਾ ਮਤਲਬ ਹੁੰਦਾ ਹੈ ਕਿ ਤੁਸੀਂ ਆਪਣੇ ਓਹਿੱਪ ਲਾਭ ਰੱਖਣੇ ਚਾਹੁੰਦੇ ਹੋ, ਭਾਵੇਂ ਕਿ ਤੁਸੀਂ 212 ਤੋਂ ਜ਼ਿਆਦਾ ਦਿਨਾਂ ਲਈ ਬਾਹਰ ਹੋਵੋਗੇ। ਓਹਿੱਪ ਤੁਹਾਡਾ ਲੰਬੇ ਸਮੇਂ ਲਈ ਵੀ ਖ਼ਰਚ ਭੁਗਤਾਣ ਕਰ ਸਕਦਾ ਹੈ ਜੇ ਤੁਸੀਂ ਦੇਸ਼ ਤੋਂ ਬਾਹਰ ਹੋ ਕਿਉਂਕਿ ਤੁਸੀਂ:

 • ਪੜ੍ਹਾਈ ਕਰ ਰਹੇ ਹੋ;
 • ਕੰਮ ਕਰ ਰਹੇ ਹੋ;
 • ਛੁੱਟੀਆਂ ਮਨਾ ਰਹੇ ਹੋ;
 • ਅੰਤਰਰਾਸ਼ਟਰੀ ਵਿਕਾਸ ਕੰਮ ਕਰ ਰਹੇ ਹੋ।

ਬਿਲਕੁੱਲ ਆਧੁਨਿਕ ਜਾਣਕਾਰੀ ਲਈ ਮਨਿਸਟਰੀ ਆਫ਼ ਹੈਲਥ ਇੰਫੋ ਲਾਈਨ ਨੂੰ ਕਾਲ ਕਰੋ:

ਟੋਲ ਫਰੀ: 1-866-532-3161 (ਟੋਲ-ਫਰੀ ਕੇਵਲ ਉਨਟਾਰੀਓ ਵਿੱਚ)

ਟੋਰਾਂਟੋ: 416-326-1234

ਟੀ ਟੀ ਵਾਈ: 1-800-387-5559.

ਵਧੇਰੇ ਜਾਣਕਾਰੀ ਲਈ ਵੇਖੋ:

(1) Canadian Life and Health Insurance Association:
http://findlink.at/clhia

(2) Travelling Outside Canada - Ontario Ministry of Health and Long-Term Care:
http://findlink.at/ohiptravel

(3) Health Coverage Outside of Ontario - Ministry of Health and Long-Term Care:
http://findlink.at/OhipoutOnt

(4) Longer Absences from Ontario - Ministry of Health and Long-Term Care:
http://findlink.at/longabsens