ਰੋਜ਼ਾਨਾ ਜ਼ਿੰਦਗੀ

ਨਵੇਂ ਦੇਸ਼ ਵਿੱਚ ਜ਼ਿੰਦਗੀ ਤੁਹਾਡੇ ਮੂਲ ਦੇਸ਼ ਵਰਗੀ ਜਾਂ ਵੱਖਰੀ ਹੋ ਸਕਦੀ ਹੈ। ਇਹ ਸੈਕਸ਼ਨ ਉਨਟਾਰੀਓ ਵਿੱਚ ਰਹਿਣ ਨਾਲ ਜਾਣੂ ਹੋਣ ਵਿੱਚ ਮਦਦ ਕਰੇਗਾ, ਅਤੇ ਕੁਝ ਵਿਚਾਰ ਦਿੰਦਾ ਹੈ ਜੋ ਤੁਹਾਡੇ ਕੋਲੋਂ ਉਮੀਦ ਕੀਤੀ ਜਾਂਦੀ ਹੈ ਜਦੋਂ ਤੁਸੀਂ ਇੱਥੇ ਪਹੁੰਚ ਜਾਂਦੇ ਹੋ।

ਸਿਹਤ ਬੀਮਾ

  • v
  • ਪ੍ਰਿੰਟ ਕਰੋ
  • ਪੀ ਡੀ ਐੱਫ
  • ਮੇਰੇ ਫੇਵਰਿਟਸ ਵਿੱਚ ਜੋੜ ਦਿਓ
 

ਓਹਿੱਪ ਵੱਲੋਂ ਕਿਸ ਇਲਾਜ ਦਾ ਖ਼ਰਚ ਅਦਾ ਕੀਤਾ ਜਾਂਦਾ ਹੈ?

ੳਹਿੱਪ (OHIP) ਉਨ੍ਹਾਂ ਸਭ ਇਲਾਜਾਂ ਦਾ ਖ਼ਰਚ ਕਵਰ ਕਰਦਾ ਹੈ ਜਿਨ੍ਹਾਂ ਦੀ ਡਾਕਟਰੀ ਤੌਰ ’ਤੇ ਜ਼ਰੂਰਤ ਹੁੰਦੀ ਹੈ ਅਤੇ ਸਿਹਤ ਸੰਭਾਲ ਪ੍ਰਦਾਤਾਵਾਂ ਦਾ, ਜਿਵੇਂ ਕਿ ਡਾਕਟਰਾਂ ਅਤੇ ਨਰਸਾਂ।

ਓਹਿੱਪ ਕੁਝ ਇਲਾਜਾਂ ਦੇ ਸਿਰਫ ਅੰਸ਼ਕ ਖ਼ਰਚ ਹੀ ਪੂਰੇ ਕਰੇਗਾ। ਅਜਿਹੇ ਇਲਾਜਾਂ ਦੀਆਂ ਮਿਸਾਲਾਂ ਹਨ:

  • ਪੋਡਾਇਟਰਿਸਟ - podiatrists (ਪੈਰਾਂ ਦਾ ਡਾਕਟਰ), ਕਾਇਰੋਪਰੈਕਟਰਾਂ (chiropractors) ਅਤੇ ਆਸਟੀਓਪੈਥਾਂ (osteopaths) (ਦੋਵੇ ਮਾਸਪੇਸ਼ੀਆਂ ਤੇ ਹੱਡੀਆਂ ਦੀਆਂ ਰੀੜ ਦੀ ਹੱਡੀ ਜਾਂ ਦਿਮਾਗੀ ਪ੍ਰਣਾਲੀ ਤੰਤਰ ’ਤੇ ਅਸਰ ਪਾਉਣ ਵਾਲੀਆਂ ਸੱਟਾਂ ਦਾ ਇਲਾਜ ਕਰਦੇ ਹਨ) ਦੀਆਂ ਕੁਝ ਸੇਵਾਵਾਂ।
  • ਫਿਜ਼ੀਓਥਰੇਪੀ (Physiotherapy) ਇਲਾਜ
  • ਹਸਪਤਾਲਾਂ ਵਿੱਚ ਦੰਦਾਂ ਦੇ ਇਲਾਜ ਦੀਆਂ ਸੇਵਾਵਾਂ
  • 20 ਸਾਲਾਂ ਤੋਂ ਘੱਟ ਅਤੇ 65 ਸਾਲਾਂ ਤੋਂ ਵੱਧ ਉਮਰ ਦੇ ਲੋਕਾਂ ਦੀਆਂ ਅੱਖਾਂ ਦਾ ਨਿਰੀਖਣ ਸਾਲ ਵਿੱਚ ਇੱਕ ਵਾਰੀ ਕਰਵਾਏ ਜਾਣ ਦਾ ਖ਼ਰਚ ੳਹਿੱਪ ਵੱਲੋਂ ਅਦਾ ਕੀਤਾ ਜਾਂਦਾ ਹੈ। ੳਹਿੱਪ 20-64 ਉਮਰ ਦੇ ਉਹਨਾਂ ਲੋਕਾਂ ਦਾ ਵੀ ਅੱਖਾਂ ਦੇ ਨਿਰੀਖਣ ਨੂੰ ਕਵਰ ਕਰਦਾ ਹੈ ਜਿਹਨਾਂ ਦੀ ਸਿਹਤ ਸਥਿਤੀ ਖਰਾਬ ਹੈ ਅਤੇ ਉਹਨਾਂ ਨੂੰ ਲਗਾਤਾਰ ਨਿਰੀਖਣ ਕਰਵਾਉਣਾ ਪੈਂਦਾ ਹੈ।
  • ਸਫਰ ਦੇ ਖਰਚੇ: ਉੱਤਰੀ ਉਨਟਾਰੀਓ ਵਿੱਚ ਰਹਿਣ ਵਾਲੇ ਅਤੇ ਖਾਸ ਕਿਸਮ ਦੀ ਮੈਡੀਕਲ ਦੇਖ-ਰੇਖ ਲਈ ਲੰਮੇ ਫਾਸਲੇ ਦਾ ਸਫਰ ਕਰਨ ਦੀ ਲੋੜ ਵਾਲਿਆਂ ਲਈ ੳਹਿੱਪ ਵੱਲੋਂ ਸਫਰ ਦਾ ਕੁੱਝ ਖ਼ਰਚ ਅਦਾ ਕੀਤਾ ਜਾਂਦਾ ਹੈ।

ਜੇ ਤੁਸੀਂ ਉਨਟਾਰੀਓ ਜਾਂ ਕਨੇਡਾ ਤੋਂ ਬਾਹਰ ਸਫਰ ਕਰਨ ਦੌਰਾਨ ਸਿਹਤ ਸੇਵਾਵਾਂ ਹਾਸਲ ਕਰਦੇ ਹੋ ਤਾਂ ੳਹਿੱਪ ਕੁਝ ਖਰਚੇ ਅਦਾ ਕਰ ਸਕਦਾ ਹੈ। ਸੰਕਟਕਾਲੀਨ ਸਿਹਤ ਸੇਵਾਵਾਂ ਲਈ ਮਨਿਸਟਰੀ ਆਫ਼ ਹੈਲਥ ਐਂਡ ਲਾਂਗ-ਟਰਮ ਕੇਅਰ (Ministry of Health and Long-term Care) ਇੱਕ ਨਿਸ਼ਚਤ ਦਰ ’ਤੇ ਅਦਾਇਗੀ ਕਰੇਗੀ। ਸੰਕਟਕਾਲੀਨ ਸਿਹਤ ਸੇਵਾਵਾਂ ਉਹ ਹਨ ਜੋ ਤੁਰੰਤ ਇਲਾਜ ਦੀ ਜ਼ਰੂਰਤ ਵਾਲੇ ਅਚਨਚੇਤੀ ਹਾਲਾਤਾਂ, ਬੀਮਾਰੀ, ਮਰਜ਼ ਜਾਂ ਸੱਟਾਂ ਦਾ ਇਲਾਜ ਕਰਨ ਲਈ ਦਿੱਤੀਆਂ ਜਾਂਦੀਆਂ ਹਨ ।

ਜਦੋਂ ਉਨਟਾਰੀਓ ਤੋਂ ਬਾਹਰ ਜਾਣਾ ਹੋਵੇ, ਜਾਂ ਜਦੋਂ ਸਫਰ ਕਰਨਾ ਹੋਵੇ, ਖਰਚੇ ਚੁੱਕਣ ਲਈ ਤੁਸੀਂ ਸਫਰ ਬੀਮਾ ਖਰੀਦਣ ਬਾਰੇ ਸੋਚ ਸਕਦੇ ਹੋ।

ਮਨਿਸਟਰੀ ਆਫ਼ ਹੈਲਥ ਐਂਡ ਲਾਂਗ-ਟਰਮ ਕੇਅਰ ਸਿਫਾਰਸ਼ ਕਰਦੀ ਹੈ ਕਿ ਜਦੋਂ ਸਫਰ ਕਰੋ, ਨਿਜੀ ਸਿਹਤ ਬੀਮਾ ਲੈ ਲਵੋ। ਕਨੇਡਾ ਤੋਂ ਬਾਹਰ ਸਿਹਤ ਸੰਭਾਲ ਸੇਵਾਵਾਂ ਦਾ ਖਰਚ ਓਹਿੱਪ ਵੱਲੋਂ ਅਦਾ ਕੀਤੇ ਜਾਣ ਵਾਲੇ ਖ਼ਰਚ ਤੋਂ ਕਿਤੇ ਜ਼ਿਆਦਾ ਹੋ ਸਕਦਾ ਹੈ।

ਉਨਟਾਰੀਓ ਸਿਹਤ ਦੇ ਤੁਹਾਡੇ ਬਹੁਤੇ ਲਾਭ ਕਨੇਡਾ ਭਰ ਵਿੱਚ ਵਰਤੇ ਜਾ ਸਕਦੇ ਹਨ। ਜੇ ਤੁਹਾਨੂੰ ਕਨੇਡਾ ਦੇ ਕਿਸੇ ਹਿੱਸੇ ਵਿੱਚ ਲਈਆਂ ਸਿਹਤ ਸੇਵਾਵਾਂ ਦੀ ਅਦਾਇਗੀ ਕਰਨੀ ਪਈ ਹੈ, ਤੁਸੀਂ ਪ੍ਰਤਿਪੂਰਤੀ ਲਈ ਵਿਚਾਰੇ ਜਾਣ ਵਾਸਤੇ ਆਪਣੇ ਸਥਾਨਕ ਮਨਿਸਟਰੀ ਦਫਤਰ ਵਿੱਚ ਰਸੀਦਾਂ ਪੇਸ਼ ਕਰ ਸਕਦੇ ਹੋ।

ਜਿਨ੍ਹਾਂ ਸੇਵਾਵਾਂ ਲਈ ਓਹਿੱਪ ਖ਼ਰਚ ਨਾ ਕਰੇ, ਉਨ੍ਹਾਂ ਲਈ ਅਦਾਇਗੀ ਮੈਂ ਕਿਵੇਂ ਕਰਾਂ?

ਓਹਿੱਪ ਵੱਲੋਂ ਨਾ ਕਵਰ ਕੀਤੇ ਜਾਣ ਵਾਲੇ ਇਲਾਜਾਂ ਦਾ ਖਰਚ ਦੇਣ ਲਈ ਤੁਸੀਂ ਨਿਜੀ ਬੀਮਾ ਖ਼ਰੀਦ ਸਕਦੇ ਹੋ। ਜ਼ਰੂਰਤ ਪੈਣ `ਤੇ ਨਿਜੀ ਬੀਮਾ ਡਾਕਟਰ ਵੱਲੋਂ ਤਜਵੀਜ਼ ਕੀਤੀਆਂ ਦਵਾਈਆਂ, ਦੰਦਾਂ ਦੇ ਇਲਾਜ, ਅਤੇ ਐਨਕਾਂ ਲਈ ਅਦਾਇਗੀ ਕਰ ਸਕਦਾ ਹੈ।

ਕੁਝ ਨਿਜੀ ਬੀਮਾ ਕੰਪਨੀਆਂ ਜਿਹੜੀਆਂ ਡਾਕਟਰ ਵੱਲੋਂ ਤਜਵੀਜ਼ ਕੀਤੀਆਂ ਦਵਾਈਆਂ ਦੇ ਖ਼ਰਚ ਦੀ ਅਦਾਇਗੀ ਕਰਨ ਵਿੱਚ ਮਦਦ ਕਰਨ ਲਈ ਵਿਅਕਤੀਗਤ ਨਿਜੀ ਬੀਮਾ ਉਪਲਬਧ ਕਰਦੀਆਂ ਹਨ, ਹੇਠ ਲਿਖੀਆਂ ਹਨ:

ਬਲਿਯੂ ਕਰਾਸ (Blue Cross): 1-800-873-2583

ਈ ਟੀ ਐੱਫ ਐੱਸ (ETFS): 1-800-267-8834

ਨਿਜੀ ਬੀਮੇ ਦੇ ਹੋਰ ਬਦਲਾਂ ਦੀ ਭਾਲ ਕਰਨ ਵਾਸਤੇ ਤੁਸੀਂ ਕਨੇਡੀਅਨ ਲਾਈਫ ਐਂਡ ਹੈਲਥ ਇਨਸ਼ੋਰੈਂਸ ਅਸੋਸੀਏਸ਼ਨ (CLHIA) (1) ਦੀ ਵੈਬਸਾਈਟ ਵੇਖ ਸਕਦੇ ਹੋ ਜਾਂ ਯੈਲੋ ਪੇਜਿਜ਼ ਵਿੱਚ ਤਲਾਸ਼ ਕਰੋ।

ਓਹਿੱਪ ਵੱਲੋਂ ਅਦਾਇਗੀਯੋਗ ਸੇਵਾਵਾਂ ਬਾਰੇ ਵਧੇਰੇ ਜਾਣਕਾਰੀ ਲਈ ਤੁਸੀਂ ਮਨਿਸਟਰੀ ਆਫ਼ ਹੈਲਥ ਐਂਡ ਲਾਂਗ-ਟਰਮ ਕੇਅਰ ਦੀ INFO line`ਤੇ ਕਾਲ ਕਰ ਸਕਦੇ ਹੋ:

ਉਨਟਾਰੀਓ ਵਿੱਚ ਟੋਲ-ਫਰੀ: 1-800-268-1154

ਟੋਰਾਂਟੋ ਵਿੱਚ: 416-314-5518

ਟੀ ਟੀ ਵਾਈ: 1-800-387-5559

ਵਧੇਰੇ ਜਾਣਕਾਰੀ ਲਈ ਵੇਖੋ:

(1) Canadian Life and Health Insurance Association:
http://findlink.at/clhia