ਸਿਹਤ

ਨਵੇਂ ਦੇਸ਼ ਵਿੱਚ ਆਉਣਾ ਇੱਕ ਤਣਾਉ-ਭਰਪੂਰ ਅਨੁਭਵ ਹੋ ਸਕਦਾ ਹੈ। ਇਸ ਤਬਦੀਲੀ ਦੌਰਾਨ ਅਤੇ ਪਿੱਛੋਂ ਆਪਣੀ ਸਿਹਤ ਦਾ ਖਿਆਲ ਰੱਖਣਾ ਬਹੁਤ ਮਹੱਤਵਪੂਰਨ ਹੁੰਦਾ ਹੈ। ਆਪਣੇ ਸਿਹਤ ਬਦਲਾਂ ਬਾਰੇ ਜਾਣਨਾ ਤੁਹਾਡੇ ਅਤੇ ਤੁਹਾਡੇ ਪਰਿਵਾਰ ਲਈ ਬਿਹਤਰ ਚੋਣਾਂ ਕਰਨ ਦੀ ਗੁੰਜਾਇਸ਼ ਉਪਲਬਧ ਕਰ ਦਿੰਦਾ ਹੈ। ਇਸ ਸੈਕਸ਼ਨ ਵਿੱਚ ਉਨਟਾਰੀਓ ਵਿੱਚ ਸਿਹਤ ਸੇਵਾਵਾਂ, ਸਿਹਤ ਬੀਮੇ ਬਾਰੇ ਜਾਣਕਾਰੀ ਲੈਣ ਲਈ, ਅਤੇ ਕਿਵੇਂ ਡਾਕਟਰ ਦਾ ਪਤਾ ਕਰਨਾ ਹੈ ਅਤੇ ਹੋਰ ਸਿਹਤ ਦੇਖ-ਰੇਖ ਪੇਸ਼ਾਵਰਾਂ ਦਾ ਕਿਵੇਂ ਪਤਾ ਕਰਨਾ ਹੈ ਬਾਰੇ ਜਾਣੋਂ।

ਜੇ ਤੁਹਾਡੇ ਕੋਲ ਓਹਿੱਪ ਕਾਰਡ ਨਹੀਂ ਹੈ

  • v
  • ਪ੍ਰਿੰਟ ਕਰੋ
  • ਪੀ ਡੀ ਐੱਫ
  • ਮੇਰੇ ਫੇਵਰਿਟਸ ਵਿੱਚ ਜੋੜ ਦਿਓ
 

ਡਾਕਟਰ ਦੀਆਂ ਤਜੀਵੀਜ਼ ਦਵਾਈਆਂ ਦੀ ਅਦਾਇਗੀ ਮੈਂ ਕਿਵੇਂ ਕਰ ਸਕਦਾ ਹਾਂ?

ਉਨਟਾਰੀਓ ਹੈਲਥ ਇਨਸ਼ੋਰੈਂਸ ਪਲੈਨ ਜਾਂ ਓਹਿੱਪ (Ontario Health Insurance Plan ਜਾਂ OHIP) ਡਾਕਟਰ ਵੱਲੋਂ ਤਜਵੀਜ਼ ਕੀਤੀਆਂ ਦਵਾਈਆਂ ਦੀ ਅਦਾਇਗੀ ਨਹੀਂ ਕਰਦਾ। ਉਨਟਾਰੀਓ ਮਨਿਸਟਰੀ ਆਫ਼ ਹੈਲਥ ਐਂਡ ਲਾਂਗ ਟਰਮ ਕੇਅਰ ਪਾਸ ਪ੍ਰੋਗਰਾਮ ਹਨ ਜੋ ਡਾਕਟਰ ਵੱਲੋਂ ਤਜਵੀਜ਼ ਕੀਤੀਆਂ ਦਵਾਈਆਂ ਦੀ ਅਦਾਇਗੀ ਕਰਨ ਵਿੱਚ ਤੁਹਾਡੀ ਮਦਦ ਕਰ ਸਕਦੇ ਹਨ। ਨਿਜੀ ਬੀਮੇ ਅਤੇ ਕੁਝ ਰੁਜ਼ਗਾਰਦਾਤਾਵਾਂ ਵੱਲੋਂ ਮੁਹੱਈਆ ਕੀਤੇ ਪਲੈਨ ਵੀ ਇਨਾਂ  ਲਾਗਤਾਂ ਦੀ ਅਦਾਇਗੀ ਕਰ ਸਕਦੇ ਹਨ। ਇਹ ਬੀਮਾ ਤੁਹਾਡੇ ਪਤੀ ਜਾਂ ਪਤਨੀ ਅਤੇ ਤੁਹਾਡੇ ਬੱਚਿਆਂ ਲਈ ਵੀ ਸੁਰੱਖਿਆ ਦੇ ਸਕਦੇ ਹਨ।   

ਤੁਸੀਂ ਕਿਸੇ ਪ੍ਰਾਈਵੇਟ ਕੰਪਨੀ ਕੋਲੋਂ ਨਿਜੀ ਬੀਮਾ ਵੀ ਖਰੀਦ ਸਕਦੇ ਹੋ। ਇਹ ਯੋਜਨਾਵਾਂ ਅਕਸਰ ਡਾਕਟਰ ਵੱਲੋਂ ਤਜਵੀਜ਼ ਕੀਤੀਆਂ ਦਵਾਈਆਂ ਲਈ ਅਦਾਇਗੀ ਕਰਦੀਆਂ ਹਨ।

ਉਨਟਾਰੀਓ ਮਨਿਸਟਰੀ ਆਫ਼ ਹੈਲਥ ਐਂਡ ਲਾਂਗ ਟਰਮ ਕੇਅਰ ਹੇਠ ਲਿਖੇ ਪ੍ਰੋਗਰਾਮਾਂ ਰਾਹੀਂ ਡਾਕਟਰ ਵੱਲੋਂ ਤਜਵੀਜ਼ ਕੀਤੀਆਂ ਦਵਾਈਆਂ ਦੀ ਅਦਾਇਗੀ ਕਰਨ ਵਿੱਚ ਤੁਹਾਡੀ ਮਦਦ ਕਰ ਸਕਦੀ ਹੈ:

  • ਉਨਟਾਰੀਓ ਡਰੱਗ ਬੈਨੀਫਿਟ ਪ੍ਰੋਗਰਾਮ (The Ontario Drug Benefit Program ਜਾਂ ODB) । (1) ਇਹ ਪ੍ਰੋਗਰਾਮ 65 ਸਾਲ ਤੋਂ ਵੱਧ ਉਮਰ ਵਾਲਿਆਂ, ਵੈਲਫੇਅਰ ਲੈਣ ਵਾਲਿਆਂ ਅਤੇ ਲੰਮੇ-ਸਮੇਂ ਦੀਆਂ ਬਿਮਾਰੀਆਂ ਤੋਂ ਪੀੜਤ ਵਿਅਕਤੀਆਂ ਲਈ ਕੁਝ ਡਾਕਟਰ ਵੱਲੋਂ ਤਜਵੀਜ਼ ਕੀਤੀਆਂ ਦਵਾਈਆਂ ਦੀ ਅਦਾਇਗੀ ਕਰਦਾ ਹੈ।
  • ਟਰੀਲੀਅਮ ਡਰੱਗ ਪ੍ਰੋਗਰਾਮ (Trillium Drug Program)। (2) ਜਿਨ੍ਹਾਂ ਲੋਕਾਂ ਦੇ ਦਵਾਈਆਂ ਦੇ ਖ਼ਰਚੇ ਉਨ੍ਹਾਂ ਦੇ ਪਰਿਵਾਰ ਦੀ ਆਮਦਨ ਤੋਂ ਵੱਧ ਹਨ, ਇਹ ਪ੍ਰੋਗਰਾਮ ਉਨ੍ਹਾਂ ਲਈ ਡਾਕਟਰ ਵੱਲੋਂ ਤਜਵੀਜ਼ ਕੀਤੀਆਂ ਦਵਾਈਆਂ ਦੀ ਕੀਮਤ ਅਦਾ ਕਰਕੇ ਮਦਦ ਕਰਦਾ ਹੈ।
  • ਸਪੈਸ਼ਲ ਡਰੱਗਜ਼ ਪ੍ਰੋਗਰਾਮ (Special Drugs Program)। (3) ਇਹ ਪ੍ਰੋਗਰਾਮ ਐੱਚ ਆਈ ਵੀ (HIV), ਮਨੋਭਾਜਨ ਜਾਂ ਸਕਿੱਟਜ਼ੋਫਰੇਨੀਆ (schizophrenia) ਅਤੇ ਹੋਰ ਰੋਗਾਂ ਦੇ ਇਲਾਜ ਲਈ ਤੁਹਾਡੀਆਂ ਦਵਾਈਆਂ ਵਾਸਤੇ ਅਦਾਇਗੀ ਕਰਦਾ ਹੈ।
  • ਇਨਟੈਰਮ ਫੈਡਰਲ ਹੈਲਥ ਪ੍ਰੋਗਰਾਮ (Interim Federal Health Program ਜਾਂ IFH)। (4) ਇਹ ਪ੍ਰੋਗਰਾਮ ਡਾਕਟਰ ਵੱਲੋਂ ਤਜਵੀਜ਼ ਕੀਤੀਆਂ ਦਵਾਈਆਂ ਦੀ ਅਦਾਇਗੀ ਕਰਨ ਵਿੱਚ ਰਫਿਊਜੀ ਦਾਅਵੇਦਾਰਾਂ ਦੀ ਮਦਦ ਕਰਦਾ ਹੈ। 

ਨਿਜੀ ਬੀਮਾ ਬਦਲ

ਨਿਜੀ ਬੀਮਾ ਕੰਪਨੀਆਂ ਜੋ ਡਾਕਟਰ ਵੱਲੋਂ ਤਜਵੀਜ਼ ਕੀਤੀਆਂ ਦਵਾਈਆਂ ਦੇ ਖਰਚ ਦੀ ਅਦਾਇਗੀ ਕਰਨ ਵਾਸਤੇ ਵਿਅਕਤੀਗਤ ਸਿਹਤ ਬੀਮਾ ਉਪਲਬਧ ਕਰਦੀਆਂ ਹਨ, ਉਨ੍ਹਾਂ ਵਿੱਚ ਸ਼ਾਮਲ ਹਨ:

ਹੋਰ ਨਿਜੀ ਬੀਮਾ ਬਦਲ ਲੱਭਣ ਲਈ ਤੁਸੀਂ ਕਨੇਡੀਅਨ ਲਾਈਫ ਐਂਡ ਹੈਲਥ ਇਨਸ਼ੋਰੈਂਸ ਅਸੋਸੀਏਸ਼ਨ (Canadian Life and Health Insurance Association) (5) ਦੀ ਵੈੱਬਸਾਈਟ ਵੇਖੋ ਜਾਂ ਯੈਲੋ ਪੇਜਿਜ਼ (Yellow Pages) ਵਿੱਚ ਤਲਾਸ਼ ਕਰ ਸਕਦੇ ਹੋ।

ਵਧੇਰੇ ਜਾਣਕਾਰੀ ਲਈ ਵੇਖੋ:

(1) Ontario Drug Benefit (ODB) information available at:
http://findlink.at/ODB

(2) Read more about the Trillium Drug Program:
http://findlink.at/trillium

(3) Ontario Ministry of Health and Long-Term Care:
http://findlink.at/specdrug

(4) Interim Federal Health Program (IFH) information available at:
http://findlink.at/IFH

(5) Canadian Life and Health Insurance Association:
http://findlink.at/membership