ਸੁਰੱਖਿਅਤ ਕਰੈਡਿਟ ਕਾਰਡਾਂ ਬਾਰੇ ਮੈਨੂੰ ਕੀ ਜਾਣਨ ਦੀ ਜ਼ਰੂਰਤ ਹੁੰਦੀ ਹੈ?
ਇਸ ਲੇਖ ਵਿੱਚ ਫਾਇਨੈਨਸ਼ੀਅਲ ਕਨਜ਼ਿਊਮਰ ਏਜੰਸੀ ਆਫ਼ ਕਨੇਡਾ (Financial Consumer Agency of Canada) (1) ਦੀ ਜਾਣਕਾਰੀ ਸ਼ਾਮਲ ਕੀਤੀ ਗਈ ਹੈ।
ਵਿਚਾਰਨ ਲਈ ਇੱਕ ਸੁਰੱਖਿਅਤ ਕਰੈਡਿਟ ਕਾਰਡ ਚੰਗਾ ਬਦਲ ਹੋ ਸਕਦਾ ਹੈ ਜੇ ਤੁਹਾਨੂੰ ਇੱਕ ਰੈਗੂਲਰ ਕਰੈਡਿਟ ਕਾਰਡ ਮਿਲ ਨਹੀਂ ਸਕਦਾ। ਤੁਹਾਨੂੰ ਇੱਕ ਸੁਰੱਖਿਅਤ ਕਰੈਡਿਟ ਲੈਣਾ ਚਾਹੀਦਾ ਹੈ ਜੇ:
- ਤੁਹਾਡੀ ਕੋਈ ਕਰੈਡਿਟ ਹਿਸਟਰੀ ਨਹੀਂ ਹੈ।
- ਤੁਹਾਡੀ ਕੋਈ ਕਨੇਡੀਅਨ ਕਰੈਡਿਟ ਹਿਸਟਰੀ ਨਹੀਂ ਹੈ ਅਤੇ ਕਨੇਡਾ ਵਿੱਚ ਨਵੇਂ ਹੋ।
- ਪਹਿਲਾਂ ਤੁਹਾਡੀਆਂ ਕਰੈਡਿਟ ਸਮੱਸਿਆਵਾਂ ਸਨ ਅਤੇ ਤੁਸੀਂ ਆਪਣੀ ਕਰੈਡਿਟ ਦਰਜਾਬੰਦੀ ਨੂੰ ਸੁਧਾਰਨਾ ਚਾਹੁੰਦੇ ਹੋ।
- ਤੁਸੀਂ ਹਾਲ ਹੀ ਵਿੱਚ ਦੀਵਾਲੀਆਪਨ ਦਾਇਰ ਕੀਤਾ ਹੈ।
ਸਕਿਉਰਿਟੀ ਡਿਪਾਜ਼ਿਟ
ਇੱਕ ਸੁਰੱਖਿਅਤ ਕਰੈਡਿਟ ਕਾਰਡ ਲੈਣ ਲਈ, ਤੁਹਾਨੂੰ ਕਰੈਡਿਟ ਕਾਰਡ ਜਾਰੀ ਕਰਨ ਵਾਲੀ ਕੰਪਨੀ ਪਾਸ ਇੱਕ ਸਕਿਉਰਿਟੀ ਡਿਪਾਜ਼ਿਟ ਦੇਣ ਦੀ ਜ਼ਰੂਰਤ ਹੁੰਦੀ ਹੈ। ਇੱਕ ਸਕਿਉਰਿਟੀ ਡਿਪਾਜ਼ਿਟ ਨਕਦੀ, ਫਰਨੀਚਰ ਜਾਂ ਕੁਝ ਹੋਰ ਹੋ ਸਕਦਾ ਹੈ ਜਿਸ ਨੂੰ ਕੰਪਨੀ ਪ੍ਰਵਾਨ ਕਰੇਗੀ। ਇਸ ਨੂੰ "ਸਮਰਥਕ ਜ਼ਮਾਨਤ" ("collateral") ਵੀ ਕਿਹਾ ਜਾ ਸਕਦਾ ਹੈ।
ਆਮ ਤੌਰ ਤੇ, ਤੁਹਾਡੀ ਕਰੈਡਿਟ ਸੀਮਾ ਤੁਹਾਡੇ ਸਕਿਉਰਿਟੀ ਡਿਪਾਜ਼ਿਟ ਦੇ ਮੁੱਲ ਵਾਲੀ ਹੀ ਜਾਂ ਉਸ ਤੋਂ ਜ਼ਿਆਦਾ ਹੁੰਦੀ ਹੈ। ਜੇ ਤੁਹਾਡਾ ਡਿਪਾਜ਼ਿਟ ਨਕਦੀ ਵਿੱਚ ਹੈ, ਬਹੁਤੇ ਕੇਸਾਂ ਵਿੱਚ ਤੁਸੀਂ ਇਸ ਨੂੰ ਸਕਿਉਰਟੀਆਂ ਵਿੱਚ ਨਿਵੇਸ਼ ਕਰ ਸਕਦੇ ਹੋ ਜਿਵੇਂ ਕਿ ਜੀ.ਆਈ ਸੀਜ਼ (GICs), ਆਰ.ਆਰ.ਐੱਸ.ਪੀਜ਼. (RRSPs) ਜਾਂ ਮਿਆਦੀ ਡਿਪਾਜ਼ਿਟਾਂ ਵਿੱਚ।
ਜੇ ਤੁਸੀਂ ਆਪਣੇ ਕਰੈਡਿਟ ਕਾਰਡ ਦੀਆਂ ਅਦਾਇਗੀਆਂ ਨਹੀਂ ਕਰਦੇ, ਕਰੈਡਿਟ ਕਾਰਡ ਕੰਪਨੀ ਤੁਹਾਡੇ ਡਿਪਾਜ਼ਿਟ ਵਿੱਚੋਂ ਪੈਸਾ ਲੈ ਸਕਦੀ ਹੈ।
ਜੇ ਤੁਸੀਂ ਕਾਰਡ ਨੂੰ ਕੁਝ ਸਮੇਂ ਲਈ ਵਰਤਦੇ ਹੋ ਅਤੇ ਸਮੇਂ ਸਿਰ ਆਪਣੇ ਬਿਲਾਂ ਦੀ ਅਦਾਇਗੀ ਕਰ ਦਿੰਦੇ ਹੋ, ਤੁਸੀਂ ਇੱਕ ਸਕਾਰਾਤਮਕ ਹਿਸਟਰੀ ਉਸਾਰ ਸਕਦੇ ਹੋ। ਚੰਗੇ ਕਰੈਡਿਟ ਨਾਲ, ਤੁਸੀਂ ਇੱਕ ਰੈਗੂਲਰ ਕਾਰਡ ਲੈਣ ਦੇ ਯੋਗ ਹੋ ਸਕਦੇ ਹੋ ਅਤੇ ਤੁਸੀਂ ਆਪਣੇ ਡਿਪਾਜ਼ਿਟ ਵਾਪਸ ਲੈ ਸਕਦੇ ਹੋ।
ਜਾਣਨ ਵਾਲੀਆਂ ਅਹਿਮ ਗੱਲਾਂ
- ਸੁਰੱਖਿਅਤ ਕਰੈਡਿਟ ਕਾਰਡਾਂ ਦੀ ਵਿਆਜ ਦਰ ਅਸੁਰੱਖਿਅਤ ਕਾਰਡਾਂ ਨਾਲੋਂ ਆਮ ਤੌਰ ਤੇ ਉੱਚੀ ਹੁੰਦੀ ਹੈ।
- ਸੁਰੱਖਿਅਤ ਕਰੈਡਿਟ ਕਾਰਡਾਂ ਦੀ ਅਕਸਰ ਇੱਕ ਮਹੀਨਾਵਾਰ ਜਾਂ ਸਾਲਾਨਾ ਫੀਸ ਹੁੰਦੀ ਹੈ। ਤੁਹਾਨੂੰ ਕੁਝ ਲੈਣ-ਦੇਣ ਵਿੱਚ ਸਰਵਿਸ ਫੀਸ ਦੀ ਵੀ ਅਦਾਇਗੀ ਕਰਨੀ ਪੈ ਸਕਦੀ ਹੈ।
- ਪੱਕਾ ਕਰੋ ਕਿ ਤੁਹਾਡੇ ਡਿਪਾਜ਼ਿਟ ਦਾ ਕਨੇਡਾ ਡਿਪਾਜ਼ਿਟ ਇਨਸ਼ੋਰੈਂਸ ਕਾਰਪੋਰੇਸ਼ਨ (Canada Deposit Insurance Corporation) ਜਾਂ ਸੀ.ਡੀ.ਆਈ.ਸੀ.(CDIC) ਨਾਲ ਬੀਮਾ ਹੋਇਆ ਹੋਵੇ। ਸਵਾਲਾਂ ਵਾਸਤੇ ਇਨ੍ਹਾਂ ਨਾਲ ਸੰਪਰਕ ਕਰੋ:
ਟੋਲ-ਫ੍ਰੀ: 1-800-461-2342
ਇਹ ਤੁਹਾਡੀ ਰੱਖਿਆ ਕਰਦੀ ਹੈ ਜੇ ਤੁਹਾਡਾ ਡਿਪਾਜ਼ਿਟ ਰੱਖਣ ਵਾਲੀ ਫਾਇਨੈਨਸ਼ੀਅਲ ਸੰਸਥਾ ਦੀਵਾਲੀਆਪਨ ਐਲਾਨ ਕਰ ਦਿੰਦੀ ਹੈ।
- ਕਨੇਡਾ ਤੋਂ ਬਾਹਰ ਦੀਆਂ ਅਗਿਆਤ ਸੰਸਥਾਵਾਂ ਜਾਂ ਜਾਰੀਕਰਤਾਵਾਂ ਵੱਲੋਂ ਸੁਰੱਖਿਅਤ ਕਰੈਡਿਟ ਕਾਰਡ ਪੇਸ਼ਕਸ਼ਾਂ ਤੋਂ ਬਚੋ। ਮਦਦ ਲਈ ਫਾਇਨੈਨਸ਼ੀਅਲ ਕਨਜ਼ਿਊਮਰ ਏਜੰਸੀ ਆਫ਼ ਕਨੇਡਾ (Financial Consumer Agency of Canada) ਜਾਂ ਐੱਫ.ਸੀ.ਏ.ਸੀ. (FCAC) ਨਾਲ ਸੰਪਰਕ ਕਰੋ:
ਟੋਲ-ਫ੍ਰੀ: 1-866-461-FCAC (3222)
- ਅਜਿਹੇ ਸੁਰੱਖਿਅਤ ਕਾਰਡਾਂ ਦੀਆਂ ਪੇਸ਼ਕਸ਼ਾਂ ਤੋਂ ਪ੍ਰਹੇਜ਼ ਕਰੋ ਜਿਹੜੇ VISA, MasterCard ਜਾਂ American Express ਵਰਗੇ ਕਿਸੇ ਮਾਨਤਾ ਪ੍ਰਾਪਤ ਮਾਅਰਕੇ ਨਾਲ ਸੰਬੰਧਤ ਨਹੀਂ ਹੁੰਦੇ । ਸੁਰੱਖਿਅਤ ਕਾਰਡ ਜਿਹੜੇ ਬਹੁਤੇ ਪ੍ਰਸਿੱਧ ਨਹੀਂ ਹੁੰਦੇ, ਨੂੰ ਸਟੋਰਾਂ ਦੀ ਕੇਵਲ ਇੱਕ ਛੋਟੀ ਜਿਹੀ ਗਿਣਤੀ ਹੀ ਪ੍ਰਵਾਨ ਕਰਦੀ ਹੈ ਜਾਂ ਤੁਹਾਡੇ `ਤੇ ਇੱਕ ਖਾਸ ਵਸਤੂ-ਸੂਚੀ `ਚੋਂ ਹੀ ਚੀਜ਼ਾਂ ਖ਼ਰੀਦਣ ਦੀ ਸ਼ਰਤ ਲਾ ਸਕਦੇ ਹਨ।
- ਹਮੇਸ਼ਾਂ ਹੀ ਪੜ੍ਹੋ ਅਤੇ ਉਸ ਨੂੰ ਪ੍ਰਵਾਨ ਕਰਨ ਤੋਂ ਪਹਿਲਾਂ ਸਾਰੇ ਲਾਭਾਂ ਤੇ ਸ਼ਰਤਾਂ ਨੂੰ ਸਮਝਣਾ ਯਕੀਨੀ ਬਣਾਓ। ਫੈਸਲਾ ਲੈਣ ਤੋਂ ਪਹਿਲਾਂ ਕਾਰਡ ਅਤੇ ਕੰਪਨੀ ਦੀ ਧਿਆਨ ਨਾਲ ਖੋਜ ਕਰੋ।
ਵਧੇਰੇ ਜਾਣਕਾਰੀ ਲਈ ਵੇਖੋ:
(1) Financial Consumer Agency of Canada (FCAC):
http://findlink.at/fcac-acfc