ਰੋਜ਼ਾਨਾ ਜ਼ਿੰਦਗੀ

ਨਵੇਂ ਦੇਸ਼ ਵਿੱਚ ਜ਼ਿੰਦਗੀ ਤੁਹਾਡੇ ਮੂਲ ਦੇਸ਼ ਵਰਗੀ ਜਾਂ ਵੱਖਰੀ ਹੋ ਸਕਦੀ ਹੈ। ਇਹ ਸੈਕਸ਼ਨ ਉਨਟਾਰੀਓ ਵਿੱਚ ਰਹਿਣ ਨਾਲ ਜਾਣੂ ਹੋਣ ਵਿੱਚ ਮਦਦ ਕਰੇਗਾ, ਅਤੇ ਕੁਝ ਵਿਚਾਰ ਦਿੰਦਾ ਹੈ ਜੋ ਤੁਹਾਡੇ ਕੋਲੋਂ ਉਮੀਦ ਕੀਤੀ ਜਾਂਦੀ ਹੈ ਜਦੋਂ ਤੁਸੀਂ ਇੱਥੇ ਪਹੁੰਚ ਜਾਂਦੇ ਹੋ।

ਸ਼ਾਦੀ

  • v
  • ਪ੍ਰਿੰਟ ਕਰੋ
  • ਪੀ ਡੀ ਐੱਫ
  • ਮੇਰੇ ਫੇਵਰਿਟਸ ਵਿੱਚ ਜੋੜ ਦਿਓ
 

ਕੀ ਕੈਨੇਡੀਅਨ ਸਰਕਾਰ ਮੇਰੇ ਵਿਦੇਸ਼ੀ ਵਿਆਹ ਨੂੰ ਮਾਨਤਾ ਦੇਵੇਗੀ?

ਜੇ ਤੁਹਾਡਾ ਵਿਆਹ ਕੈਨੇਡਾ ਤੋਂ ਬਾਹਰ ਹੋਇਆ ਸੀ ਤਾਂ (Citizenship and Immigration Canada, CIC) (1) ਵਿਆਹ ਨੂੰ ਮਾਨਤਾ ਤਾਂ ਦੇਵੇਗਾ ਜੇਕਰ:

  • ਇਹ ਵਿਆਹ ਉਸ ਜਗ੍ਹਾ ਦੇ ਕਨੂੰਨਾਂ ਦੇ ਮੁਤਾਬਕ ਕਨੂੰਨੀ ਹੈ ਜਿੱਥੇ ਇਹ ਹੋਇਆ ਸੀ
  • ਇਹ ਕੈਨੇਡਾ ਦੇ ਵਿਆਹ ਬਾਰੇ ਸੰਘੀ ਕਨੂੰਨਾਂ ਦੀ ਪਾਲਣਾ ਕਰਦਾ ਹੈ
    ਕੈਨੇਡਾ ਦੇ ਵਿਆਹ 'ਤੇ ਸੰਘੀ ਕਨੂੰਨਾਂ ਦੇ ਮੁਤਾਬਕ:
  • ਨੇੜਲੇ ਰਿਸ਼ਤੇਦਾਰ (ਮਿਸਾਲ ਲਈ, ਦਾਦਾ, ਦਾਦੀ/ਨਾਨਾ, ਨਾਨੀ-ਪੋਤੀ,ਪੋਤਾ/ਦੋਹਤੀ, ਦੋਹਤਾ, ਮਾਤਾ,ਪਿਤਾ-ਬੱਚੀ,ਬੱਚਾ, ਭਰਾ-ਭੈਣਾਂ) ਇਕ ਦੂਜੇ ਨਾਲ ਵਿਆਹ ਨਹੀਂ ਕਰ ਸਕਦੇ
  • ਇਕ ਵਿਅਕਤੀ ਇਕ ਸਮੇਂ ਸਿਰਫ ਇਕ ਹੀ ਵਿਅਕਤੀ ਨਾਲ ਵਿਆਹ ਕਰਵਾ ਸਕਦਾ ਹੈ।

ਜੇ ਇਸ ਬਾਰੇ ਕੋਈ ਸ਼ੱਕ ਹੈ ਕਿ ਤੁਹਾਡਾ ਵਿਆਹ ਉਸ ਜਗ੍ਹਾ ਕਨੂੰਨੀ ਹੈ ਜਿੱਥੇ ਇਹ ਹੋਇਆ ਸੀ, ਤਾਂ ਇਹ ਸਿੱਧ ਕਰਨਾ ਤੁਹਾਡੀ ਜ਼ਿੰਮੇਵਾਰੀ ਹੈ ਕਿ ਇਹ ਉਸ ਜਗ੍ਹਾ ਕਨੂੰਨੀ ਹੈ। ਜੇ ਤੁਹਾਡਾ ਵਿਆਹ ਉਸ ਜਗ੍ਹਾ ਗੈਰਕਨੂੰਨੀ ਹੈ ਜਿੱਥੇ ਇਹ ਹੋਇਆ ਸੀ, ਜਾਂ ਜੇ ਉਸ ਜਗ੍ਹਾ ਦੇ ਕਨੂੰਨ ਤੁਹਾਨੂੰ ਵਿਆਹ ਕਰਾਉਣ ਦੀ ਆਗਿਆ ਨਹੀਂ ਦਿੰਦੇ (ਮਿਸਾਲ ਲਈ, ਤੁਸੀਂ ਇੱਕੋ ਲਿੰਗ ਵਾਲੇ ਰਿਸ਼ਤੇ ਵਿੱਚ ਹੋ ਅਤੇ ਤੁਹਾਡਾ ਮੂਲ ਦੇਸ਼ ਇੱਕੋ ਲਿੰਗ ਦੇ ਵਿਅਕਤੀ ਨਾਲ ਵਿਆਹ ਕਰਾਉਣ ਦੀ ਆਗਿਆ ਨਹੀਂ ਦਿੰਦਾ), ਤਾਂ CIC ਤੁਹਾਡੇ ਰਿਸ਼ਤੇ ਨੂੰ ਵਿਆਹ ਵਜੋਂ ਮਾਨਤਾ ਨਹੀਂ ਦੇਵੇਗਾ। ਐਪਰ, ਸਿਟੀਜ਼ਨਸਸ਼ਿਪ ਐਂਡ ਇਮੀਗ੍ਰੇਸ਼ਨ ਕੈਨੇਡਾ ਸ਼ਾਇਦ ਤੁਹਾਡੇ ਰਿਸ਼ਤੇ ਨੂੰ ਸਪੌਂਸਰਸ਼ਿਪ ਉਦੇਸ਼ਾਂ ਲਈ ਕਾੱਮਨ-ਲਾਅ ਜਾਂ ਵਿਆਹੁਤਾ ਰਿਸ਼ਤੇ ਵਜੋਂ ਮਾਨਤਾ ਦੇ ਸਕਦਾ ਹੈ।

ਜੇ ਤੁਹਾਡਾ ਵਿਆਹ ਇਹਨਾਂ ਸ਼ਰਤਾਂ ਨੂੰ ਪੂਰਾ ਕਰਦਾ ਹੈ ਅਤੇ ਤੁਸੀਂ ਇਮੀਗ੍ਰੇਸ਼ਨ ਲਈ ਆਪਣੇ ਵਿਆਹੁਤਾ ਸਾਥੀ ਨੂੰ ਸਪੌਂਸਰ ਕਰਨਾ ਚਾਹੁੰਦੇ ਹੋ ਤਾਂ ਤੁਹਾਡੇ ਵਿਆਹੁਤਾ ਸਾਥੀ ਨੂੰ ਉਸ ਸਮੇਂ ਘੱਟੋ ਘੱਟ 16 ਸਾਲ ਦੇ ਜ਼ਰੂਰ ਹੋਣਾ ਚਾਹੀਦਾ ਹੈ ਜਿਸ ਸਮੇਂ ਤੁਸੀਂ ਉਸਨੂੰ ਸਪੌਂਸਰ ਕਰਨ ਲਈ ਅਰਜ਼ੀ ਦਿੰਦੇ ਹੋ।

ਤੁਸੀਂ ਵਿਆਹੁਤਾ ਸਾਥੀ ਜਾਂ ਕਾੱਮਨ ਲਾਅ ਪਾਰਟਨਰ ਨੂੰ ਸਪੌਂਸਰ ਕਰਨ ਬਾਰੇ ਹੋਰ ਜਾਣਕਾਰੀ CIC ਨਾਲ ਸੰਪਰਕ ਕਰਕੇ ਲੈ ਸਕਦੇ ਹੋ:

ਟੌਲ-ਫ਼੍ਰੀ: 1-888-242-2100

ਵਧੇਰੇ ਜਾਣਕਾਰੀ ਲਈ ਵੇਖੋ:

(1) Citizenship and Immigration Canada:
http://findlink.at/spouse

(2) CIC Help Centre - A tool that helps answer frequently asked questions on immigration matters.
http://findlink.at/cic-help