ਸਿਹਤ

ਨਵੇਂ ਦੇਸ਼ ਵਿੱਚ ਆਉਣਾ ਇੱਕ ਤਣਾਉ-ਭਰਪੂਰ ਅਨੁਭਵ ਹੋ ਸਕਦਾ ਹੈ। ਇਸ ਤਬਦੀਲੀ ਦੌਰਾਨ ਅਤੇ ਪਿੱਛੋਂ ਆਪਣੀ ਸਿਹਤ ਦਾ ਖਿਆਲ ਰੱਖਣਾ ਬਹੁਤ ਮਹੱਤਵਪੂਰਨ ਹੁੰਦਾ ਹੈ। ਆਪਣੇ ਸਿਹਤ ਬਦਲਾਂ ਬਾਰੇ ਜਾਣਨਾ ਤੁਹਾਡੇ ਅਤੇ ਤੁਹਾਡੇ ਪਰਿਵਾਰ ਲਈ ਬਿਹਤਰ ਚੋਣਾਂ ਕਰਨ ਦੀ ਗੁੰਜਾਇਸ਼ ਉਪਲਬਧ ਕਰ ਦਿੰਦਾ ਹੈ। ਇਸ ਸੈਕਸ਼ਨ ਵਿੱਚ ਉਨਟਾਰੀਓ ਵਿੱਚ ਸਿਹਤ ਸੇਵਾਵਾਂ, ਸਿਹਤ ਬੀਮੇ ਬਾਰੇ ਜਾਣਕਾਰੀ ਲੈਣ ਲਈ, ਅਤੇ ਕਿਵੇਂ ਡਾਕਟਰ ਦਾ ਪਤਾ ਕਰਨਾ ਹੈ ਅਤੇ ਹੋਰ ਸਿਹਤ ਦੇਖ-ਰੇਖ ਪੇਸ਼ਾਵਰਾਂ ਦਾ ਕਿਵੇਂ ਪਤਾ ਕਰਨਾ ਹੈ ਬਾਰੇ ਜਾਣੋਂ।

ਕਮਿਊਨਿਟੀ ਅਤੇ ਪਬਲਿਕ ਹੈਲਥ

  • v
  • ਪ੍ਰਿੰਟ ਕਰੋ
  • ਪੀ ਡੀ ਐੱਫ
  • ਮੇਰੇ ਫੇਵਰਿਟਸ ਵਿੱਚ ਜੋੜ ਦਿਓ
 

ਜੇ ਮੇਰਾ ਕੋਈ ਫੈਮਿਲੀ ਡਾਕਟਰ ਨਾ ਹੋਵੇ ਤਾਂ ਮੈਂ ਡਾਕਟਰੀ ਮਦਦ ਕਿੱਥੋਂ ਲੈ ਸਕਦਾ ਹਾਂ?

ਕਿਸੇ ਸੰਕਟ ਵਿੱਚ, 911 `ਤੇ ਕਾਲ ਕਰੋ ਜਾਂ ਹਸਪਤਾਲ ਦੇ ਐਮਰਜੈਂਸੀ ਰੂਮ ਵਿੱਚ ਜਾਓ।

ਜੇ ਤੁਹਾਡਾ ਫੈਮਿਲੀ ਡਾਕਟਰ ਨਹੀਂ ਹੈ ਹੇਠ ਲਿਖੀਆਂ ਥਾਵਾਂ ਤੋਂ ਤੁਸੀਂ ਡਾਕਟਰੀ ਮਦਦ ਲੈ ਸਕਦੇ ਹੋ:

ਵਾਕ-ਇਨ-ਮੈਡੀਕਲ ਕਲੀਨਿਕ

ਵਾਕ-ਇਨ ਮੈਡੀਕਲ ਕਲੀਨਿਕ ਵਿੱਚ ਜਾਣ ਲਈ ਤੁਹਾਨੂੰ ਕਿਸੇ ਐਪੁਆਇੰਟਮੈਂਟ ਦੀ ਜ਼ਰੂਰਤ ਨਹੀਂ ਹੁੰਦੀ। ਕੁਝ ਕਲੀਨਿਕਸ ਸ਼ਾਮ ਨੂੰ ਅਤੇ ਵੀਕਐਂਡਜ਼ `ਤੇ ਖੁੱਲ੍ਹੇ ਹੁੰਦੇ ਹਨ।

ਤੁਹਾਨੂੰ ਆਪਣੇ ਨਾਲ ਆਪਣਾ ਹੈਲਥ (OHIP) ਕਾਰਡ ਨਾਲ ਲੈ ਜਾਣ ਦੀ ਜ਼ਰੂਰਤ ਹੁੰਦੀ ਹੈ। ਤੁਸੀਂ ਹਰ ਵਾਰ ਜਦੋਂ ਕਿਸੇ ਕਲੀਨਿਕ `ਚ ਜਾਂਦੇ ਹੋ ਤੁਸੀਂ ਉਸੇ ਡਾਕਟਰ ਨੂੰ ਮਿਲ ਨਹੀਂ ਸਕਦੇ।

ਤੁਹਾਨੂੰ ਕਿਸੇ ਡਾਕਟਰ ਜਾ ਨਰਸ ਨੂੰ ਮਿਲਣ ਲਈ ਇੰਤਜ਼ਾਰ ਵੀ ਕਰਨਾ ਪੈ ਸਕਦਾ ਹੈ, ਜੇ ਉੱਥੇ ਤੁਹਾਡੇ ਤੋਂ ਪਹਿਲਾਂ ਹੀ ਬਹੁਤ ਸਾਰੇ ਹੋਰ ਮਰੀਜ਼ ਹਨ।

ਆਪਣੇ ਨੇੜੇ ਦੇ ਵਾਕ-ਇਨ ਕਲੀਨਿਕ ਦਾ ਪਤਾ ਕਰਨ ਲਈ:

ਆਪਣੇ ਇਲਾਕੇ ਵਿਚਲੀ ਵਾਕ-ਇਨ ਮੈਡੀਕਲ ਕਲੀਨਿਕ ਦਾ ਪਤਾ ਕਰਨ ਲਈ ਆਪਣੀ ਸਥਾਨਕ ਟੈਲੀਫੋਨ ਬੁੱਕ ਦੇ ਯੈਲੋ ਪੇਜਿਜ਼ ਵਿੱਚ "Clinics-medical" ਹੇਠ ਦੇਖੋ।

ਹੈਲਥ ਕੇਅਰ ਆਪਸ਼ਨਜ਼ ਪ੍ਰੋਗਰੈਮ (Health Care Options Program) ਨਾਲ ਇਸ ਨੰਬਰ `ਤੇ ਸੰਪਰਕ ਕਰੋ :

ਟੋਲ-ਫ੍ਰੀ (ਕੇਵਲ ਉਨਟਾਰੀਓ ਵਿੱਚ): 1-866-330-6206

ਕਮਿਊਨਿਟੀ ਹੈਲਥ ਸੈਂਟਰ (Community Health Centre) ਜਾਂ ਸੀ.ਐੱਚ.ਸੀ. (CHC)

ਤੁਸੀਂ ਕਿਸੇ ਕਮਿਊਨਿਟੀ ਹੈਲਥ ਸੈਂਟਰ (Community Health Centre) ਜਾ ਸੀ.ਐੱਚ.ਸੀ (CHC) ਵਿੱਚ ਵੀ ਜਾ ਸਕਦੇ ਹੋ। CHC ਵਿੱਚ ਸਿਹਤ ਪੇਸ਼ਾਵਰ ਹੁੰਦੇ ਹਨ ਜਿਵੇਂ ਕਿ ਡਾਕਟਰ, ਨਰਸਾਂ, ਅਤੇ ਸਟਾਫ `ਤੇ ਨਰਸ ਪ੍ਰੈਕਟੀਸ਼ਨਰਜ਼।

ਜੇ ਤੁਹਾਡੇ ਕੋਲ OHIP ਨਹੀਂ ਹੈ, ਤੁਸੀਂ CHC ਵਿਖੇ ਸਿਹਤ ਦੇਖ-ਰੇਖ ਸੇਵਾਵਾਂ ਲੈ ਸਕਣ ਦੇ ਯੋਗ ਹੋ ਸਕਦੇ ਹੋ। ਕੁਝ ਕੇਸਾਂ ਵਿੱਚ, ਤੁਸੀਂ ਕਿਸੇ ਕਮਿਊਨਿਟੀ ਹੈਲਥ ਸੈਂਟਰ ਤੋਂ ਮਦਦ ਲੈ ਸਕਦੇ ਹੋ ਜੇ ਤੁਹਾਡੇ ਕੋਲ ਹਾਲੀ ਹੈਲਥ (OHIP) ਕਾਰਡ ਨਹੀਂ ਹੈ।

ਕਿਸੇ CHC ਦਾ ਪਤਾ ਕਰਨ ਲਈ ਮਨਿਸਟਰੀ ਆਫ ਹੈਲਥ ਐਂਡ ਲਾਂਗ ਟਰਮ ਕੇਅਰ (Ministry of Health and Long-Term Care) ਦੀ INFOLINE ਨਾਲ ਸੰਪਰਕ ਕਰੋ:

ਟੋਲ-ਫ੍ਰੀ: 1-866-532-3161

ਟੀ.ਟੀ.ਵਾਈ. (ਘੱਟ ਸੁਣਨ ਵਾਲਿਆਂ ਲਈ): 1-800-387-5559

ਟੈਲੀਹੈਲਥ ਉਨਟਾਰੀਓ

ਟੈਲੀਹੈਲਥ ਉਨਟਾਰੀਓ ਇੱਕ ਫੋਨ ਲਾਈਨ ਹੈ ਜਿਸ `ਤੇ ਤੁਸੀਂ ਹਰ ਰੋਜ਼ 24 ਘੰਟੇ, ਹਫਤੇ ਦੇ 7 ਦਿਨ ਇੱਕ ਰਜਿਸਟਰਡ ਨਰਸ ਨਾਲ ਗੱਲ ਕਰ ਸਕਦੇ ਹੋ। ਇਹ ਸੇਵਾ ਮੁਫਤ ਅਤੇ ਗੁਪਤ ਹੁੰਦੀ ਹੈ। ਤੁਸੀਂ ਉਨ੍ਹਾਂ ਨਾਲ ਸੰਪਰਕ ਕਰ ਸਕਦੇ ਹੋ `ਤੇ:

ਟੈਲੀਫੋਨ: 1-866-797-0000

ਟੀ.ਟੀ.ਵਾਈ. (ਘੱਟ ਸੁਣਨ ਵਾਲਿਆਂ ਲਈ): 1-866-797-0007

ਤੁਸੀਂ ਟੈਲੀਹੈਲਥ ਨਰਸ ਨੂੰ ਸਿਹਤ ਸਰੋਕਾਰਾਂ ਬਾਰੇ ਸਵਾਲ ਪੁੱਛ ਸਕਦੇ ਹੋ, ਜਾਂ ਆਪਣੇ ਲੱਛਣਾਂ ਦਾ ਵਰਣਨ ਕਰ ਸਕਦੇ ਹੋ। ਨਰਸ ਇਹ ਫੈਸਲਾ ਕਰਨ ਵਿੱਚ ਤੁਹਾਡੀ ਮਦਦ ਕਰੇਗੀ ਕੀ ਤੁਹਾਨੂੰ ਕਿਸੇ ਹਸਪਤਾਲ ਦੇ ਐਮਰਜੈਂਸੀ ਰੂਮ ਵਿੱਚ ਜਾਣਾ ਚਾਹੀਦਾ ਹੈ, ਜਾਂ ਕੀ ਤੁਹਾਨੂੰ ਅਗਲੇ ਦਿਨ ਡਾਕਟਰ ਕੋਲ ਜਾਣ ਦਾ ਇੰਤਜ਼ਾਰ ਕਰ ਸਕਦੇ ਹੋ, ਜਾਂ ਕੀ ਤੁਹਾਨੂੰ ਘਰ ਵਿੱਚ ਹੀ ਆਪਣੀ ਦੇਖ ਭਾਲ ਕਰਨੀ ਚਾਹੀਦੀ ਹੈ।

ਵਧੇਰੇ ਜਾਣਕਾਰੀ ਲਈ ਵੇਖੋ:

(1) Health Care Options Program - Ministry of Health Care and Long - Term Care:
http://findlink.at/hcoptions