ਇਸ ਸਾਈਟ ਬਾਰੇ

InMyLanguage.org ਓਨਟਾਰੀਓ, ਕੈਨੇਡਾ ਵਿੱਚ ਨਵੇਂ ਆਉਣ ਵਾਲੇ ਲੋਕਾਂ ਵਾਸਤੇ ਬਹੁ-ਭਾਸ਼ਾਈ ਜਾਣਕਾਰੀ ਪ੍ਰਦਾਨ ਕਰਾਉਂਦੀ ਹੈ। ਤੁਸੀਂ ਆਪਣੀ ਲੋੜੀਂਦੀ ਜਾਣਕਾਰੀ ਆਪਣੀ ਪਸੰਦ ਦੀ ਭਾਸ਼ਾ ਵਿੱਚ ਪ੍ਰਾਪਤ ਕਰ ਸਕਦੇ ਹੋ।  ਇਸ ਸਾਈਟ ਬਾਰੇ ਵਧੇਰੇ ਜਾਣਨ ਵਾਸਤੇ ਇਸ ਪੰਨੇ ਦੀ ਵਰਤੋਂ ਕਰੋ ਅਤੇ ਪਤਾ ਕਰੋ ਕਿ ਸਾਡੇ ਨਾਲ ਸੰਪਰਕ ਕਿਵੇਂ ਕਰਨਾ ਹੈ।

InMyLanguage.org ਵਸੇਬੇ ਨਾਲ ਸਬੰਧਿਤ ਦਸਤਾਵੇਜ਼ਾਂ ਦਾ ਆਨਲਾਈਨ ਬਹੁ-ਭਾਸ਼ਾਈ ਸਰੋਤ ਹੈ।  ਇਸ ਵੈੱਬਸਾਈਟ ਦਾ ਟੀਚਾ ਹੈ ਉੱਚ ਗੁਣਵਤਾ ਦੀ ਅਜਿਹੀ ਜਾਣਕਾਰੀ ਪ੍ਰਦਾਨ ਕਰਨਾ ਜਿਸ ਤੱਕ ਓਂਟੈਰੀਓ ਵਿੱਚ ਨਵੇਂ ਆਉਣ ਵਾਲੇ ਲੋਕਾਂ ਨੂੰ ਜਾਣਕਾਰੀ ਪ੍ਰਦਾਨ ਕਰਨ ਵਾਲਾ ਕੋਈ ਵੀ ਅਤੇ ਨਵੇਂ ਆਉਣ ਵਾਲੇ ਲੋਕ ਖੁਦ ਵੀ ਮੁਫ਼ਤ ਪਹੁੰਚ ਕਰ ਸਕਦੇ ਹਨ ਅਤੇ ਇਸਨੂੰ ਆਪਣੀ ਲੋੜ ਮੁਤਾਬਿਕ ਢਾਲ ਸਕਦੇ ਹਨ।  

ਸ਼ੁਕਰਾਨੇ

ਇਸ ਸਾਈਟ ਨੂੰ ਓਂਟੈਰੀਓ ਕੌਂਸਲ ਆਫ ਏਜੰਸੀਜ ਸਰਵਿੰਗ ਇਮੀਗਰੈਂਟਸ Ontario Council of Agencies Serving I mmigrants (OCASI)ਦੁਆਰਾ ਵਿਕਸਤ ਕੀਤਾ ਗਿਆ ਸੀ ਅਤੇ ਸਿਟੀਜਨਸ਼ਿਪ ਐਂਡ ਇੀਗਰੇਸ਼ਨ ਕੈਨੇਡਾ  Citizenship and Immigration Canada (CIC)

ਦੁਆਰਾ ਇਸ ਵਾਸਤੇ ਫੰਡ ਪ੍ਰਦਾਨ ਕੀਤੇ ਗਏ ਹਨ। ਹੋਰ ਵੱਡੇ ਯੋਗਦਾਨ ਪਾਉਣ ਵਾਲਿਆਂ ਵਿੱਚ ਸ਼ਾਮਲ ਹਨ: Community Legal Education in Ontario (CLEO Net), Safe Kids Canada, Community Living Toronto.
ਅਸੀਂ ਅਜਿਹੀਆਂ ਅਣਗਿਣਤ ਸੰਸਥਾਵਾਂ ਅਤੇ ਵਿਅਕਤੀਆਂ ਦਾ ਵੀ ਧੰਨਵਾਦ ਕਰਨਾ ਚਾਹੁੰਦੇ ਹਾਂ ਜਿੰਨ੍ਹਾਂ ਨੇ ਮਹੱਤਵਪੂਰਨ ਯੋਗਦਾਨ ਪਾਏ ਅਤੇ ਸੁਝਾਅ ਦਿੱਤੇ।

ਮੱਦਾਂ ਅਤੇ ਸ਼ਰਤਾਂ

InMyLanguage.org ਦੀ ਵਰਤੋਂ ਕਰਕੇ, ਤੁਸੀਂ  ਵਰਤੋਂ ਦੀਆਂ ਮਦਾਂ ਦੇ ਤਾਜ਼ੇ ਸੰਸਕਰਣ ਦੀ ਪਾਲਣਾ ਕਰਨ ਲਈ ਸਹਿਮਤ ਹੋ ਰਹੇ ਹੋ।

ਨਿੱਜਤਾ ਦੀ ਨੀਤੀ

ਤੁਹਾਡੀ ਪਰਦੇਦਾਰੀ ਸਾਡੇ ਵਾਸਤੇ ਮਹੱਤਵਪੂਰਨ ਹੈ। ਇਹ ਪੰਨਾ ਸਾਡੀਆਂ ਪਰਦੇਦਾਰੀ ਬਾਰੇ ਨੀਤੀਆਂ ਦਾ ਵਰਣਨ ਕਰਦਾ ਹੈ।

ਕਾਪੀਰਾਈਟ ਅਤੇ ਸਾਮਗਰੀਆਂ ਦਾ ਇਸਤੇਮਾਲ              

ਸਾਰੀਆਂ ਸਮੱਗਰੀਆਂ ਸਿਰਜਣਾਤਮਕ ਕਾਮਨਜ Creative Commons Licence Creative Commons Licence“Attribution-Non-commercial-Share Alike 3.0” ਕਾਪਰਾਈਟ ਮਦਾਂ ਤਹਿਤ ਕਾਪੀਰਾਈਟ ਹਨ ਜਦ ਤੱਕ ਕਿ ਕੁਝ ਹੋਰ ਨਾ ਨੋਟ ਕੀਤਾ ਗਿਆ ਹੋਵੇ।  ਕਿਰਪਾ ਕਰਕੇ ਕਾਪੀਰਾਈਟ ਬਾਰੇ ਹੋਰ ਸਮੀਖਿਆ ਇਸ ਸਾਈਟ ‘ਤੇ ਕਰੋ।

ਸਾਡੇ ਨਾਲ ਸੰਪਰਕ ਕਰੋ

ਕੀ InMyLanguage.org ਬਾਰੇ ਤੁਹਾਡਾ ਕੋਈ ਸਵਾਲ ਹੈ? ਕੀ ਤੁਸੀਂ InMyLanguage.org ਟੀਮ ਦੇ ਕਿਸੇ ਮੈਂਬਰ ਦੁਆਰਾ ਤੁਹਾਡੇ ਅਦਾਰੇ ਵਿਖੇ ਦਿਸ਼ਾਮਾਨ ਵਿੱਚ ਮਦਦ ਕਰਨ ਜਾਂ ਵਰਕਸ਼ਾਪ ਲਗਾਏ ਜਾਣ ਵਿੱਚ ਦਿਲਚਸਪੀ ਰੱਖਦੇ ਹੋ? ਸਾਡੇ ਨਾਲ ਸੰਪਰਕ ਕਰੋ!